
ਸਟੇਟ ਬੈਂਕ ਆਫ ਇੰਡੀਆ, ਪੀ. ਐਸ. ਪੀ. ਸੀ. ਐਲ. ਬ੍ਰਾਂਚ ਨੇ ਨਵਾਂ ਸਾਲ ਮਨਾਇਆ
- by Jasbeer Singh
- January 1, 2025

ਸਟੇਟ ਬੈਂਕ ਆਫ ਇੰਡੀਆ, ਪੀ. ਐਸ. ਪੀ. ਸੀ. ਐਲ. ਬ੍ਰਾਂਚ ਨੇ ਨਵਾਂ ਸਾਲ ਮਨਾਇਆ ਪਟਿਆਲਾ : ਇਥੇ ਸਟੇਟ ਬੈਂਕ ਆਫ ਇੰਡੀਆ, ਪੀ. ਐਸ. ਪੀ. ਸੀ. ਐਲ. ਬ੍ਰਾਂਚ ਨੇ ਨਵਾਂ ਸਾਲ 2025 ਸਾਦੇ ਪਰ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ। ਇਸ ਮੌਕੇ ਬ੍ਰਾਂਚ ਮੈਨੇਜਰ ਵਰੁਣ ਕੰਬੋਜ ਨੇ ਦੱਸਿਆ ਕਿ ਗਾਹਕ ਸੇਵਾ ਨੂੰ ਬਿਹਤਰ ਬਣਾਉਣ ਲਈ ਸਟੇਟ ਬੈਂਕ ਆਫ ਇੰਡੀਆ ਵੱਲੋਂ ਮਹੀਨਾਵਾਰ ਆਧਾਰ 'ਤੇ ਗਾਹਕ ਸੰਪਰਕ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ । ਇਹ ਸਮਾਗਮ ਪੀ. ਐਸ. ਪੀ. ਸੀ. ਐਲ. ਦੇ ਮੁੱਖ ਦਫਤਰ ਦੇ ਕੈਂਪਸ ਦੇ ਅੰਦਰ ਬੈਂਕ ਕੰਪਲੈਕਸ ਵਿੱਚ ਆਯੋਜਿਤ ਕੀਤਾ ਗਿਆ ਸੀ । ਇਸ ਮੌਕੇ ਤੇ ਸ਼ਾਖਾ ਵਿੱਚ ਨਵੇਂ ਸਾਲ ਦੇ ਸ਼ੁਭ ਆਗਮਨ ਤੇ ਆਏ ਗਾਹਕਾਂ ਨੂੰ ਰੰਗਦਾਰ ਗੁਲਦਸਤੇ ਭੇਂਟ ਕਰਕੇ ਬੈਂਕ ਦੇ ਮੈਨੇਜਰ ਅਤੇ ਸਟਾਫ ਵੱਲੋਂ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਸਨਮਾਨਿਤ ਕੀਤਾ । ਸਟੇਟ ਬੈਂਕ ਆਫ ਇੰਡੀਆ ਪੀ. ਐਸ. ਪੀ. ਸੀ. ਐਲ. ਬ੍ਰਾਂਚ ਲਗਭਗ 7000 ਗਾਹਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਅਤੇ ਪੀ. ਐਸ. ਪੀ. ਸੀ. ਐਲ. ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨਾਲ ਨਜ਼ਦੀਕੀ ਸਬੰਧਾਂ ਨੂੰ ਸਾਂਝਾ ਕਰਦੀ ਹੈ। ਬ੍ਰਾਂਚ ਵੱਲੋਂ ਗਾਹਕਾਂ ਦੇ ਸਾਰੇ ਵਰਗਾਂ ਨੂੰ ਸਮਰਪਿਤ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਇਸ ਮੌਕੇ ਤੇ ਗਾਹਕਾਂ ਵੱਲੋਂ ਬ੍ਰਾਂਚ ਵੱਲੋਂ ਪੇਸ਼ ਕੀਤੀਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ।