post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੋਫੈਸਰ ਡਾ. ਸਤਿਆ ਬੀਰ ਸਿੰਘ ਨੇ ਫਿਜ਼ੀਕਲ ਸਾਇੰਸਜ਼ ਫ਼ੈਕਲਟੀ ਦੇ ਡੀਨ ਵਜੋਂ ਸੰਭਾਲੀ ਜ਼ਿੰਮੇਵ

post-img

ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੋਫੈਸਰ ਡਾ. ਸਤਿਆ ਬੀਰ ਸਿੰਘ ਨੇ ਫਿਜ਼ੀਕਲ ਸਾਇੰਸਜ਼ ਫ਼ੈਕਲਟੀ ਦੇ ਡੀਨ ਵਜੋਂ ਸੰਭਾਲੀ ਜ਼ਿੰਮੇਵਾਰੀ ਪਟਿਆਲਾ, 1 ਜਨਵਰੀ : ਪੰਜਾਬੀ ਯੂਨੀਵਰਸਿਟੀ ਵਿਖੇ ਗਣਿਤ ਵਿਭਾਗ ਦੇ ਪ੍ਰੋਫੈਸਰ ਡਾ. ਸਤਿਆ ਬੀਰ ਸਿੰਘ ਨੇ ਫਿਜ਼ੀਕਲ ਸਾਇੰਸਜ਼ ਫ਼ੈਕਲਟੀ ਦੇ ਡੀਨ ਵਜੋਂ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ । ਜ਼ਿਕਰਯੋਗ ਹੈ ਕਿ ਡਾ. ਸਤਿਆ ਬੀਰ ਸਿੰਘ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਦੇ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ। ਫਿਜ਼ੀਕਲ ਸਾਇੰਸਜ਼ ਫ਼ੈਕਲਟੀ ਦੇ ਸਾਬਕਾ ਡੀਨ ਡਾ. ਯਾਦਵਿੰਦਰ ਸਿੰਘ ਵੱਲੋਂ ਡੀਨ, ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਦੀ ਹਾਜ਼ਰੀ ਵਿੱਚ ਉਨ੍ਹਾਂ ਨੂੰ ਚਾਰਜ ਸੌਂਪਿਆ ਗਿਆ । ਇਸ ਮੌਕੇ ਗਣਿਤ ਵਿਭਾਗ ਦੇ ਮੁਖੀ ਡਾ. ਸ਼ੈਲੀ ਅਰੋੜਾ ਤੋਂ ਇਲਾਵਾ ਗਣਿਤ ਵਿਭਾਗ ਤੋਂ ਡਾ. ਨਵਪ੍ਰੀਤ ਸਿੰਘ ਨੂਰੀ, ਡਾ. ਪਰਵੀਨ ਲਤਾ, ਡਾ. ਅਰਜਨ ਸਿੰਘ, ਡਾ. ਜਸਲੀਨ ਕੌਰ, ਡਾ. ਦੀਪਕ ਕੁਮਾਰ, ਐਡੀਸ਼ਨਲ ਕੰਟਰੋਲਰ ਡਾ. ਅਮਨਦੀਪ ਵਰਮਾ, ਕੰਪਿਊਟਰ ਇੰਜਨੀਅਰਿੰਗ ਤੋਂ ਡਾ. ਰਾਜਿੰਦਰ ਕੁਮਾਰ, ਨੇਬਰਹੁੱਡ ਕੈਂਪਸ ਦੇਹਲਾ ਸੀਹਾਂ ਦੇ ਮੁਖੀ ਡਾ. ਸੁਖਵੀਰ ਸਿੰਘ, ਸੀ. ਜੀ. ਸੀ. ਲਾਂਡਰਾ ਤੋਂ ਡਾ. ਪੁਸ਼ਵਿੰਦਰ ਕੁਮਾਰ ਮੌਜੂਦ ਰਹੇ । ਇਨ੍ਹਾਂ ਤੋਂ ਇਲਾਵਾ ਸੈਂਟਰ ਫਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ ਦੇ ਸਮੂਹ ਸਟਾਫ, ਦਲੀਪ,ਸੁਸ਼ੀਲ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਵੀ ਉਨ੍ਹਾਂ ਨੂੰ ਇਸ ਨਵੇਂ ਅਹੁਦੇ ਲਈ ਆਪਣੀਆਂ ਸੁਭਕਾਮਨਾਵਾਂ ਦਿੱਤੀਆਂ ਗਈਆਂ ।

Related Post