post

Jasbeer Singh

(Chief Editor)

crime

ਸੌਤੇਲੇ ਪਿਓ ਕੀਤਾ ਆਪਣੀ ਹੀ 9 ਸਾਲਾ ਧੀ ਦਾ ਗਲਾ ਘੁੱਟ ਕੇ ਕਤਲ

post-img

ਸੌਤੇਲੇ ਪਿਓ ਕੀਤਾ ਆਪਣੀ ਹੀ 9 ਸਾਲਾ ਧੀ ਦਾ ਗਲਾ ਘੁੱਟ ਕੇ ਕਤਲ ਸੰਗਰੂਰ : ਪੰਜਾਬ ਦੇ ਸ਼ਹਿਰ ਸੰਗਰੂਰ ਵਿਖੇ ਇੱਕ ਸੌਤੇਲੇ ਪਿਓ ਵੱਲੋਂ ਆਪਣੀ 9 ਸਾਲਾ ਧੀ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਤੋਂ ਬਾਅਦ ਮੁਲਜ਼ਮ ਆਪਣੀ ਪਤਨੀ ਤੇ ਬੱਚੀ ਨੂੰ ਹਸਪਤਾਲ ਛੱਡ ਕੇ ਫ਼ਰਾਰ ਹੋ ਗਿਆ।ਮ੍ਰਿਤਕ ਬੱਚੀ ਦੀ ਮਾਤਾ ਨੇਹਾ ਗਰਗ ਨੇ ਦੱਸਿਆ ਕਿ ਇਹ ਮੇਰਾ ਦੂਜਾ ਪਤੀ ਸੀ, ਜੋ ਕਿ ਉਸ ਦੀ 9 ਸਾਲਾ ਧੀ ਮਾਨਸੀ ਨੂੰ ਪਸੰਦ ਨਹੀਂ ਕਰਦਾ ਸੀ। ਉਸ ਨੇ ਦੱਸਿਆ ਕਿ ਮਾਨਸੀ ਹਰ ਰੋਜ਼ 6 ਵਜੇ ਤੋਂ 7 ਵਜੇ ਤੱਕ ਸਕੇਟਿੰਗ ਕਰਨ ਦੇ ਲਈ ਜਾਂਦੀ ਸੀ ਅਤੇ ਬੀਤੇ ਦਿਨ ਵੀ ਜਦੋਂ ਸਕੇਟਿੰਗ ਕਰਨ ਲਈ ਗਈ ਤਾਂ ਉਸ ਨੇ ਆਪਣੇ ਪਤੀ ਨੂੰ ਵਾਰ-ਵਾਰ ਫੋਨ ਲਿਾਇਆ ਅਤੇ ਮਾਨਸੀ ਦੇ ਘਰ ਨਾ ਪਹੁੰਚਣ ਬਾਰੇ ਪੁੱਛਿਆ।ਨੇਹਾ ਨੇ ਕਿਹਾ ਕਿ ਉਸ ਦੇ ਪਤੀ ਨੇ ਕਿਹਾ ਕਿ ਉਹ ਬਾਜ਼ਾਰ `ਚ ਹਨ ਅਤੇ ਕੁੱਝ ਕੰਮ ਹੈ, ਜਿਸ ਪਿੱਛੋਂ ਘਰ ਪਹੁੰਚ ਜਾਵਾਂਗੇ। ਪਰ ਕੁੱਝ ਸਮੇਂ ਬਾਅਦ ਉਸ ਦੇ ਪਤੀ ਦਾ ਫੋਨ ਆਇਆ ਕਿ ਮਾਨਸੀ ਦੀ ਸਿਹਤ ਖਰਾਬ ਹੈ ਅਤੇ ਉਹ ਦੋਵੇਂ ਫਿਰ ਬੱਚੀ ਨੂੰ ਹਸਪਤਾਲ ਲੈ ਕੇ ਆਏ, ਪਰ ਇਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਨੇਹਾ ਨੇ ਕਿਹਾ ਕਿ ਬੱਚੀ ਦੀ ਮੌਤ ਤੋਂ ਸਾਫ ਦਿਖ ਰਿਹਾ ਸੀ ਕਿ ਮੇਰੇ ਪਤੀ ਵੱਲੋਂ ਹੀ ਮਾਨਸੀ ਦਾ ਗਲਾ ਘੁੱਟ ਉਸਦਾ ਕਤਲ ਕੀਤਾ ਗਿਆ ਹੈ।ਉਧਰ, ਪੁਲਿਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਬੱਚੀ ਦੀ ਮੌਤ ਬਾਰੇ ਸੂਚਨਾ ਮਿਲੀ ਸੀ, ਜਿਸ `ਤੇ ਉਹ ਹਸਪਤਾਲ ਪਹੁੰਚੇ। ਉਨ੍ਹਾਂ ਕਿਹਾ ਕਿ ਬੱਚੀ ਦੀ ਮਾਤਾ ਨੇਹਾ ਦੇ ਬਿਆਨਾਂ `ਤੇ ਉਸ ਦੇ ਦੂਜੇ ਪਤੀ ਸੰਦੀਪ ਗੋਇਲ ਵਿਰੁੱਧ ਕੇਸ ਦਰਜ ਕਰ ਲਿਆ ਹੈ। ਬੱਚੀ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।

Related Post