post

Jasbeer Singh

(Chief Editor)

Haryana News

ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ; ਸੈਂਸੈਕਸ 245 ਅੰਕ ਵੱਧ ਕੇ ਖੁੱਲ੍ਹਿਆ

post-img

ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ; ਸੈਂਸੈਕਸ 245 ਅੰਕ ਵੱਧ ਕੇ ਖੁੱਲ੍ਹਿਆ ਮੁੰਬਈ, 11 ਜੁਲਾਈ : ਵਿਸ਼ਵ ਦੇ ਹੋਰ ਬਾਜ਼ਾਰਾਂ ’ਚ ਤੇਜ਼ੀ ਦੇ ਮੱਦੇਨਜ਼ਰ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ ਤੇਜ਼ੀ ਦੇਖਣ ਨੂੰ ਮਿਲੀ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ 245.32 ਅੰਕ ਵਧ ਕੇ 80,170.09 ’ਤੇ ਖੁੱਲ੍ਹਿਆ। ਦੂਜੇ ਪਾਸੇ ਨਿਫਟੀ 78.2 ਅੰਕਾਂ ਦੇ ਵਾਧੇ ਨਾਲ 24,402.65 ’ਤੇ ਰਿਹਾ। ਸੈਂਸੈਕਸ ਸੂਚੀਬੱਧ ਕੰਪਨੀਆਂ ਵਿੱਚੋਂ ਟਾਟਾ ਕੰਸਲਟੈਂਸੀ ਸਰਵਿਸਿਜ਼, ਐਚਸੀਐਲ ਟੈਕਨਾਲੋਜਿਜ਼, ਟਾਟਾ ਮੋਟਰਜ਼, ਟਾਟਾ ਸਟੀਲ, ਮਾਰੂਤੀ, ਇੰਫੋਸਿਸ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਸ਼ੇਅਰ ਵਧੇ। ਪਾਵਰ ਗਰਿੱਡ, ਨੇਸਲੇ, ਸਨ ਫਾਰਮਾ, ਐਚਡੀਐਫਸੀ ਬੈਂਕ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਏਸ਼ਿਆਈ ਬਾਜ਼ਾਰਾਂ ’ਚ ਚੀਨ, ਦੱਖਣੀ ਕੋਰੀਆ, ਜਾਪਾਨ ਅਤੇ ਹਾਂਗਕਾਂਗ ਦੇ ਬਾਜ਼ਾਰਾਂ ਵਿਚ ਵੀ ਤੇਜ਼ੀ ਰਹੀ।

Related Post