post

Jasbeer Singh

(Chief Editor)

Latest update

ਡੇਰਾਬੱਸੀ ਤੋਂ ਲਾਪਤਾ ਸੱਤ ਬਚਿਆਂ ਵਿੱਚੋਂ ਦੋ ਸੁਰੱਖਿਅਤ ਘਰ ਪਰਤੇ

post-img

ਡੇਰਾਬੱਸੀ ਤੋਂ ਲਾਪਤਾ ਸੱਤ ਬਚਿਆਂ ਵਿੱਚੋਂ ਦੋ ਸੁਰੱਖਿਅਤ ਘਰ ਪਰਤੇ ਡੇਰਾਬੱਸੀ, 11 ਜੁਲਾਈ : ਇਥੋਂ ਦੇ ਭਗਤ ਸਿੰਘ ਨਗਰ ਤੋਂ ਲਾਪਤਾ ਸੱਤ ਬਚਿਆਂ ਵਿਚੋਂ ਦੋ ਬੱਚੇ ਬੀਤੀ ਰਾਤ ਠੀਕ ਠਾਕ ਘਰ ਪੁੱਜ ਗਏ ਹਨ। ਪਰਵਾਸੀ ਪਰਿਵਾਰਾਂ ਨਾਲ ਸੰਬੰਧਤ ਬੱਚੇ 6 ਜੁਲਾਈ ਨੂੰ ਘਰ ਤੋਂ ਇਕੱਠੇ ਭੱਜ ਕੇ ਮੁੰਬਈ ਚਲੇ ਗਏ ਸੀ। ਕੁੱਝ ਦਿਨ ਉਥੇ ਰਹਿਣ ਦੌਰਾਨ ਪ੍ਰੇਸ਼ਾਨ ਹੋਣ ਮਗਰੋਂ ਵਿੱਚੋਂ ਦੋ ਬੱਚੇ ਗਿਆਨ ਚੰਦ ਅਤੇ ਗੌਰਵ ਨੇ ਦਿੱਲੀ ਆ ਕੇ ਆਪਣੇ ਮਾਪਿਆਂ ਨੂੰ ਫੋਨ ਕੀਤਾ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਘਰ ਵਾਪਿਸ ਲੈ ਆਏ। ਹਾਲਾਂਕਿ ਪੰਜ ਬੱਚੇ ਹਾਲੇ ਮੁੰਬਈ ਹੀ ਹਨ। ਜਾਣਕਾਰੀ ਅਨੁਸਾਰ ਇਹ ਬੱਚੇ ਘਰ ਤੋਂ ਇਕੱਠੇ ਸਲਾਹ ਕਰ ਭੱਜੇ ਸਨ ਜੋ ਇਕੋ ਸਕੂਲ ਵਿੱਚ ਪੜਦੇ ਹਨ। ਥਾਣਾ ਮੁਖੀ ਮਨਦੀਪ ਸਿੰਘ ਨੇ ਕਿਹਾ ਕਿ ਬਾਕੀ ਪੰਜ ਬੱਚਿਆਂ ਨੂੰ ਵਾਪਸ ਘਰ ਲਿਆਉਣ ਲਈ ਪੁਲੀਸ ਟੀਮ ਨੂੰ ਭੇਜਿਆ ਗਿਆ ਹੈ।

Related Post