post

Jasbeer Singh

(Chief Editor)

National

ਦਿੱਲੀ ਵਿਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

post-img

ਦਿੱਲੀ ਵਿਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ ਨਵੀਂ ਦਿੱਲੀ, 21 ਜੁਲਾਈ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਰਾਜੇਂਦਰ ਨਗਰ ਵਿਖੇ ਇਕ ਵਿਦਿਆਰਥੀ ਜਿਸ ਵਲੋਂ ਯੂ. ਪੀ. ਐਸ. ਸੀ. ਦੀ ਤਿਆਰੀ ਕੀਤੀ ਜਾ ਰਹੀ ਸੀ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੌਣ ਹੈ ਮ੍ਰਿਤਕ : ਦਿੱਲੀ ਵਿਖੇ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦੀ ਪਤਾਣ ਤਰੁਣ ਠਾਕੁਰ ਜੋ ਕਿ ਸਿਰਫ਼ 25 ਵਰ੍ਹਿਆਂ ਦਾ ਹੈ ਜੰਮੂ ਦਾ ਵਸਨੀਕ ਹੈ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਮਿਲੀ ਤੋ ਇਲਾਵਾ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿਚ ਮ੍ਰਿਤਕ ਨੇ ਖੁਦਕੁਸ਼ੀ ਦੀ ਜਿ਼ੰਮੇਵਾਰੀ ਲਈ ਹੈ ਅਤੇ ਕਿਸੇ ਨੂੰ ਵੀ ਦੋਸ਼ ਨਹੀਂ ਠਹਿਰਾਇਆ ਹੈ। ਪੁਲਸ ਨੂੰ ਪ੍ਰਾਪਤ ਸੁਸਾਇਡ ਨੋਟ ਵੀ ਕੀ ਮਿਲਿਆ ਦਿੱਲੀ ਦੇ ਰਾਜੇਂਦਰ ਨਗਰ ਵਿਖੇ ਵਾਪਰੀ ਖੁਦਕੁਸ਼ੀ ਕਰਨ ਦੀ ਘਟਨਾ ਵਾਲੀ ਥਾਂ ਤੋਂ ਪੁਲਸ ਨੂੰ ਮਿਲੇ ਇਕ ਸੁਸਾਇਡ ਨੋਟ ਵਿਚ ਕਿਸੇ ਨੂੰ ਵੀ ਜਿੰਮੇਵਾਰ ਨਾ ਠਹਿਰਾ ਕੇ ਖੁਦ ਨੂੰ ਹੀ ਇਸ ਲਈ ਜਿੰੰਮੇਵਾਰ ਠਹਿਰਾਇਆ ਗਿਆ ਹੈ।ਪੁਲਸ ਮੁਤਾਬਕ ਸ਼ਨੀਵਾਰ ਸ਼ਾਮ ਲਗਭਗ 6.32 ਵਜੇ ਰਾਜੇਂਦਰ ਨਗਰ ਪੁਲਸ ਸਟੇਸ਼ਨ `ਤੇ ਇੱਕ ਪੀ. ਸੀ. ਆਰ. ਕਾਲ ਆਈ ਸੀ ਜਿਸ ਵਿੱਚ ਖੁਦਕੁਸ਼ੀ ਬਾਰੇ ਜਾਣਕਾਰੀ ਦਿੱਤੀ ਗਈ ਸੀ ਤੇ ਮੌਕੇ ਤੇ ਕਾਰਵਾਈ ਕਰਦਿਆਂ ਇੱਕ ਟੀਮ ਤੁਰੰਤ ਮੌਕੇ `ਤੇ ਪਹੁੰਚੀ ਸੀ। ਪੁਲਸ ਟੀਮ ਨੂੰ ਤਰੁਣ ਠਾਕੁਰ ਦੀ ਲਾਸ਼ ਚਾਦਰ ਨਾਲ ਪੱਖੇ ਨਾਲ ਲਟਕਦੀ ਮਿਲੀ । ਤਰੁਣ ਜੰਮੂ ਦਾ ਰਹਿਣ ਵਾਲਾ ਸੀ ਅਤੇ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। ਪਿਤਾ ਨੇ ਕੀਤੀ ਸੀ ਸੰਪਰਕ ਕਰਨ ਦੀ ਕੋਸਿ਼ਸ਼ ਤਰੁਣ ਠਾਕੁਰ ਦੇ ਪਿਤਾ ਵਲੋਂ ਜਦੋਂ ਸ਼ਨੀਵਾਰ ਸਵੇਰ ਵੇਲੇ ਉਸ ਨਾਲ ਸੰਪਰਕ ਕਰਨ ਦੀ ਕੋਸਿ਼ਸ਼ ਕੀਤੀ ਗਈ ਤਾਂ ਕੋਈ ਵੀ ਸੰਪਰਕ ਨਾ ਹੋਣ ਯਾਨੀ ਕਿ ਜਵਾਬ ਨਾ ਮਿਲਣ ਦੇ ਚਲਿਿਦਆਂ ਜਦੋਂ ਤਰੁਣ ਜਿਸ ਮਕਾਨ ਵਿਚ ਕਿਰਾਏ ਤੇ ਰਹਿੰਦਾ ਸੀ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਸਾਂਝੀ ਬਾਲਕੋਨੀ ਵਾਲੇ ਨਾਲ ਲੱਗਦੇ ਕਮਰੇ ਤੋਂ ਦੂਜੀ ਮੰਜਿ਼ਲ `ਤੇ ਪਹੁੰਚ ਕੇ ਦੇਖਿਆ ਤਾਂ ਤਰੁਣ ਨੂੰ ਬੰਦ ਕਮਰੇ ਵਿੱਚ ਲਟਕਦੇ ਦੇਖਿਆ। ਇਸ ਤੋਂ ਬਾਅਦ, ਉਸਨੇ ਪੁਲਿਸ ਨੂੰ ਸੂਚਿਤ ਕੀਤਾ ਗਿਆ।

Related Post