post

Admin

(Chief Editor)

Haryana News

ਨਹਿਰ ਵਿੱਚ ਨਹਾਉਣ ਉਤਰੇ ਵਿਦਿਆਰਥੀ ਦੀ ਡੁੱਬਣ ਨਾਲ ਹੋਈ ਮੌਤ

post-img

ਨਹਿਰ ਵਿੱਚ ਨਹਾਉਣ ਉਤਰੇ ਵਿਦਿਆਰਥੀ ਦੀ ਡੁੱਬਣ ਨਾਲ ਹੋਈ ਮੌਤ

ਕੁਰੂਕਸ਼ੇਤਰ, 29 ਜੂਨ 2026 : ਹਰਿਆਣਾ (Haryana) ਸੂਬੇ ਸ਼ਹਿਰ ਕੁਰੂਕਸ਼ੇਤਰ ਦੇ ਇਕ ਪਿੰਡ ਦੇ ਵਸਨੀਕ ਦੇ ਭਾਣਜੇ ਦੀ ਨਹਿਰ ਵਿਚ ਨਹਾਉਣ ਵੇਲੇ ਡੁੱਬਣ (Drowning) ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਦਿਆਰਥੀ

ਬੀਤੇ ਦਿਨੀਂ ਐਤਵਾਰ ਨੂੰ ਸਤਲੁਜ-ਯਮੁਨਾ ਲਿੰਕ (ਐੱਸ.ਵਾਈ.ਐੱਲ.) ਨਹਿਰ ਵਿੱਚ ਨਹਾਉਣ ਉਤਰੇ 11ਵੀਂ ਜਮਾਤ ਦੇ ਇੱਕ ਵਿਦਿਆਰਥੀ ਦੇ ਡੁੱਬ ਜਾਣ ਦੀ ਘਟਨਾ ਸਾਹਮਣੇ ਆਈ। ਸੂਚਨਾ ਮਿਲਣ `ਤੇ ਪੁਲਸ ਅਤੇ ਗੋਤਾਖੋਰਾਂ (Divers) ਦੀ ਟੀਮ ਮੌਕੇ `ਤੇ ਪਹੁੰਚੀ ਅਤੇ ਵਿਦਿਆਰਥੀ ਦੀ ਭਾਲ ਲਈ ਸਰਚ ਆਪਰੇਸ਼ਨ ਸ਼ੁਰੂ ਕੀਤਾ । ਵਿਦਿਆਰਥੀ ਦੀ ਪਛਾਣ 18 ਸਾਲਾ ਰੋਹਿਤ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਉਹ ਹਾਲ ਹੀ ਵਿੱਚ 10ਵੀਂ ਜਮਾਤ ਪਾਸ ਕਰਕੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪਣੇ ਮਾਮੇ ਦੇ ਘਰ ਆਇਆ ਹੋਇਆ ਸੀ ।

ਕੀ ਜਾਣਕਾਰੀ ਦਿੱਤੀ ਵਿਦਿਆਰਥੀ ਦੇ ਮਾਮੇ ਨੇ

ਰੋਹਿਤ ਦੇ ਮਾਮੇ ਰਾਜਵੀਰ ਨੇ ਦੱਸਿਆ ਕਿ ਉਹ ਕਰੀਬ ਚਾਰ ਮਹੀਨੇ ਪਹਿਲਾਂ ਹੀ ਪਰਿਵਾਰ ਸਮੇਤ ਕੁਰੂਕਸ਼ੇਤਰ ਦੇ ਇੱਕ ਪਿੰਡ ਵਿੱਚ ਆ ਕੇ ਰਹਿਣ ਲੱਗਾ ਸੀ ਅਤੇ ਇੱਥੇ ਇੱਕ ਠੇਕੇਦਾਰ ਕੋਲ ਰਾਜ ਮਿਸਤਰੀ ਦਾ ਕੰਮ ਕਰਦਾ ਹੈ । ਰੋਹਿਤ ਦੀਆਂ ਛੁੱਟੀਆਂ ਖਤਮ ਹੋਣ ਵਾਲੀਆਂ ਸਨ ਅਤੇ ਉਸ ਨੇ ਵਾਪਸ ਆਪਣੇ ਘਰ ਜਾਣਾ ਸੀ, ਇਸ ਲਈ ਉਹ ਉਸ ਨੂੰ ਨਵੇਂ ਕੱਪੜੇ ਦਿਵਾਉਣ ਲਈ ਕੁਰੂਕਸ਼ੇਤਰ ਲੈ ਕੇ ਗਿਆ ਸੀ ।

ਨਹਾਉਂਦੇ ਵੇਲੇ ਰੋਹਿਤ ਚਲਿਆ ਗਿਆ ਸੀ ਡੂੰਘੇ ਪਾਣੀ ਵਿਚ

ਵਾਪਸੀ ਦੌਰਾਨ ਰਸਤੇ ਵਿੱਚ ਕੁਝ ਬੱਚਿਆਂ ਨੂੰ ਨਹਿਰ ਵਿੱਚ ਨਹਾਉਂਦੇ (Bathing canal) ਦੇਖ ਕੇ ਰੋਹਿਤ ਨੇ ਵੀ ਨਹਾਉਣ ਦੀ ਜਿੱਦ ਕੀਤੀ । ਨਹਾਉਂਦੇ ਸਮੇਂ ਉਹ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ । ਉਸ ਨੇ ਬਚਾਅ ਲਈ ਰੌਲਾ ਵੀ ਪਾਇਆ, ਪਰ ਉਸ ਨੂੰ ਬਚਾਇਆ ਨਾ ਜਾ ਸਕਿਆ । 

Related Post

Instagram