

*ਵਿਦਿਆਰਥੀ ਕੱਲ ਜਾਣ ਸਕਣਗੇ ਆਪਣਾ ਨਤੀਜਾ* ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਪ੍ਰੇਮ ਕੁਮਾਰ ਵਲੋਂ ਸਿੱਖਿਆ ਬੋਰਡ ਵਲੋਂ ਲਈ 10ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2024 ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ, ਜਿਸ ਵਿਚ 281098 ਕੁਲ ਬੱਚਿਆਂ ਨੇ ਪ੍ਰੀਖਿਆ ਦਿੱਤੀ, ਇਸ ਵਿਚ 273348 ਬੱਚੇ ਪਾਸ ਹੋਏ। ਲੁਧਿਆਣਾ ਦੀ ਅਦਿਤੀ ਨੇ 100 ਫੀਸਦੀ ਅੰਕ ਪ੍ਰਾਪਤ ਕਰਕੇ ਸੂਬੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਤੇ ਅਲੀਸ਼ਾ ਸ਼ਰਮਾ ਤੇ ਕਰਮਨਪ੍ਰੀਤ ਕੌਰ 99.23% ਅੰਕ ਪ੍ਰਾਪਤ ਕਰ ਕੇ ਕ੍ਰਮਵਾਰ ਦੂਸਰੇ ਤੇ ਤੀਸਰੇ ਸਥਾਨ ਤੇ ਰਹੀਆਂ। ਟਰਾਂਸਜੈਂਡਰ ਦੀ ਗੱਲ ਕਰੀਏ ਤਾਂ 1 ਨੇ ਪ੍ਰੀਖਿਆ ਦਿੱਤੀ ਤੇ ਪਾਸ ਵੀ ਕੀਤੀ। ਕੁੜੀਆਂ ਦੀ ਗੱਲ ਕਰੀਏ ਤਾਂ 3824 ਨੇ ਪ੍ਰੀਖਿਆ ਦਿੱਤੀ, ਜਿਸ ਵਿਚ 2926 ਨੇ ਪਾਸ ਕੀਤੀ ਤੇ 76.52 ਫੀਸਦੀ ਦਰ ਰਹੀ। ਮੁੰਡਿਆਂ ਵਿਚੋਂ 7000 ਨੇ ਪ੍ਰੀਖਿਆ ਦਿੱਤੀ, 4738 ਪਾਸ ਹੋਏ ਤੇ 67.69 ਫੀਸਦੀ ਦਰ ਰਹੀ।