post

Jasbeer Singh

(Chief Editor)

Patiala News

ਜੇ ਕਰ ਦਿੰਦਾ ਕੋਈ ਸੀ, ਪੀ, ਆਰ, ਬਚ ਸਕਦੇ ਸਨ ਡਾਕਟਰ ਕਲਾਮ ਸਾਹਿਬ

post-img

ਜੇ ਕਰ ਦਿੰਦਾ ਕੋਈ ਸੀ, ਪੀ, ਆਰ, ਬਚ ਸਕਦੇ ਸਨ ਡਾਕਟਰ ਕਲਾਮ ਸਾਹਿਬ ਅੱਜ ਦੇ ਸਮੇਂ ਵਿੱਚ ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਆਵਾਜਾਈ ਨਿਯਮਾਂ ਕਾਨੂੰਨਾਂ ਦੀ ਜਾਣਕਾਰੀ ਹੀ ਹਾਦਸਿਆਂ, ਦੁਰਘਟਨਾਵਾਂ ਅਤੇ ਅਚਾਨਕ ਹੋਣ ਵਾਲੀਆਂ ਮੌਤਾਂ ਤੋਂ ਬਚਾਇਆ ਜਾ ਸਕਦਾ ਹੈ, ਨਹੀਂ ਤਾਂ 60 ਪ੍ਰਤੀਸ਼ਤ ਤੋਂ ਵੱਧ ਹਾਦਸੇ ਦੁਰਘਟਨਾਵਾਂ ਅਚਾਨਕ ਗਲਤੀਆਂ ਲਾਪਰਵਾਹੀਆਂ ਕਾਹਲੀ ਤੇਜ਼ੀ ਨਾਸਮਝੀ ਕਾਰਨ ਵਾਪਰਦੇ ਹਨ ਅਤੇ ਹਸਪਤਾਲਾਂ ਵਿਖੇ ਪਹੁੰਚਣ ਤੋਂ ਪਹਿਲਾਂ ਹੀ ਵੱਧ ਪੀੜਤ ਦਮ ਤੋੜ ਰਹੇ ਹਨ ਇਸ ਲਈ ਸੱਭ ਤੋਂ ਪਹਿਲਾਂ ਆਪਣੀ ਸੁਰੱਖਿਆ ਅਤੇ ਪੀੜਤਾਂ ਦੇ ਬਚਾਓ, ਮਦਦ ਦੀ ਟ੍ਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ, ਇਹ ਵਿਚਾਰ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਅੰਟਾਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨ ਅਤੇ ਸ਼੍ਰੀ ਉਪਕਾਰ ਸਿੰਘ ਪ੍ਰਧਾਨ ਗਿਆਨ ਜਯੋਤੀ ਐਜ਼ੂਕੇਸ਼ਨਲ ਸੁਸਾਇਟੀ ਨੇ ਭਾਰਤ ਰਤਨ ਡਾਕਟਰ ਏ ਪੀ ਜੇ ਅਬਦੁਲ ਕਲਾਮ ਸਾਹਿਬ ਦੀ 10ਵੀ ਬਰਸੀਂ ਮੌਕੇ ਫਸਟ ਏਡ, ਸੇਫਟੀ, ਸਿਹਤ, ਜਾਗਰੂਕਤਾ ਦਿਵਸ ਦੇ ਚੀਫ਼ ਟ੍ਰੇਨਰ ਸ੍ਰੀ ਕਾਕਾ ਰਾਮ ਵਰਮਾ ਵਲੋਂ ਸਕੂਲ ਵਿਖੇ ਕਰਵਾਏ ਅੰਤਰ ਸਕੂਲ ਮੁਕਾਬਲਿਆਂ ਦੇ ਜੇਤੂਆਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਸਰਟੀਫਿਕੇਟ ਦੇਕੇ ਬੱਚਿਆਂ ਨੂੰ ਪੀੜਤਾਂ ਦੇ ਮਦਦਗਾਰ ਦੋਸਤ ਬਨਣ ਲਈ ਉਤਸ਼ਾਹਿਤ ਕਰਦੇ ਹੋਏ ਪ੍ਰਗਟ ਕੀਤੇ। ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ 12 ਸਕੂਲਾਂ ਤੋਂ 36 ਵਿਦਿਆਰਥੀਆਂ ਨੇ ਪ੍ਰਦਰਸ਼ਨ ਕਰਕੇ ਦਿਖਾਇਆ ਕਿ ਜੇਕਰ ਘਰ, ਮਹੱਲੇ, ਸੜਕਾਂ, ਸੰਸਥਾਵਾਂ ਵਿਖੇ ਕਿਸੇ ਨੂੰ ਅਚਾਨਕ ਦਿਲ ਦਾ ਦੌਰਾ ਪੈਂਦਾ ਬੇਹੋਸ਼ੀ ਜਾਂ ਕਾਰਡੀਅਕ ਅਰੈਸਟ ਹੋਵੇ ਤਾਂ ਪੀੜਤਾਂ ਨੂੰ ਮਰਨ ਤੋਂ ਬਚਾਉਣ ਲਈ ਰਿਕਵਰੀ ਪੁਜੀਸ਼ਨ, ਏ, ਬੀ, ਸੀ, ਡੀ ਅਤੇ ਸੀ, ਪੀ, ਆਰ, ਕਰਨੇ ਚਾਹੀਦੇ ਹਨ। ਵਿਦਿਆਰਥੀਆਂ ਨੇ ਭਾਰਤ ਰਤਨ ਡਾਕਟਰ ਏ ਪੀ ਜੇ ਅਬਦੁਲ ਕਲਾਮ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਜ਼ੇਕਰ ਸ਼ਿਲਾਂਗ ਦੇ ਕਾਲਜ਼ ਵਿਖੇ ਕੋਈ ਫ਼ਸਟ ਏਡ ਸੀ ਪੀ ਆਰ ਸਿੱਖਿਅਤ ਵਿਦਿਆਰਥੀ ਅਧਿਆਪਕ, ਕਲਾਮ ਸਾਹਿਬ ਨੂੰ ਰਿਕਵਰੀ ਪੁਜੀਸ਼ਨ ਵਿਚ ਲਿਟਾਕੇ ਸੀ ਪੀ ਆਰ ਕਰਕੇ ਮਰਨ ਤੋਂ ਬਚਾ ਸਕਦੇ ਸਨ ਪਰ 800 ਵਿਦਿਆਰਥੀਆਂ ਅਧਿਆਪਕਾਂ ਅਤੇ ਮਹਿਮਾਨਾਂ ਨੂੰ ਸੀ ਪੀ ਆਰ ਰਿਕਵਰੀ ਪੁਜੀਸ਼ਨ ਦੀ ਜਾਣਕਾਰੀ ਹੀ ਨਹੀਂ ਸੀ। ਅੱਜ਼ ਵੀ 90 ਪ੍ਰਤੀਸ਼ਤ ਵਿਦਿਆਰਥੀਆਂ ਅਧਿਆਪਕਾਂ ਨਾਗਰਿਕਾਂ ਕਰਮਚਾਰੀਆਂ ਨੂੰ ਸੀ ਪੀ ਆਰ ਦੀ ਟ੍ਰੇਨਿੰਗ ਨਹੀਂ ਹੈ। ਕੁਝ ਵਿਦਿਆਰਥੀਆਂ ਨੇ ਕਾਲਾ ਪੀਲੀਆਂ, ਲੀਵਰ ਦੀ ਬਿਮਾਰੀਆਂ, ਬੇਹੋਸ਼ੀ, ਸਦਮੇਂ, ਬਲੱਡ ਪਰੈਸ਼ਰ ਸ਼ੂਗਰ ਦੇ ਘਟਣ ਸਮੇਂ ਪੀੜਤਾਂ ਦੀ ਫ਼ਸਟ ਏਡ, ਸੀ ਪੀ ਆਰ, ਕਰਨ ਦੇ ਪ੍ਰਦਰਸ਼ਨ ਕੀਤੇ। ਸ੍ਰੀਮਤੀ ਮਨਜੀਤ ਕੌਰ ਆਜ਼ਾਦ, ਪਵਨ ਗੋਇਲ, ਉਪਕਾਰ ਸਿੰਘ ਅਤੇ ਪ੍ਰੋਗਰਾਮ ਕੌਆਰਡੀਨੇਟਰ ਸੁਸ਼ਮਾ ਅਤੇ ਮਿਨਾਕਸ਼ੀ ਨੇ ਪੂਰਾ ਸਹਿਯੋਗ ਦਿੱਤਾ। ਸੱਭ ਤੋਂ ਵੱਧ ਇਨਾਮ ਜਿੱਤਣ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣੀ ਪੁਲਿਸ ਲਾਈਨ, ਸ਼੍ਰੀ ਅੰਰਬਿਦੋ ਇੰਟਰਨੈਸ਼ਨਲ ਸਕੂਲ ਅਤੇ ਗੋਲਡਨ ਏਰਾ ਸੀਨੀਅਰ ਸੈਕੰਡਰੀ ਸਕੂਲ ਦਿੱਤੂਪੁਰ ਨੂੰ ਚਲੰਤ ਟਰਾਫੀਆਂ ਅਤੇ ਵਿਦਿਆਰਥੀਆਂ ਨੂੰ ਇਨਾਮ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ। ਜਦਕਿ ਆਰੀਆਂ ਕੰਨਿਆ ਸਕੂਲ, ਸੋਨੀ ਪਬਲਿਕ ਸਕੂਲ, ਸਰਕਾਰੀ ਹਾਈ ਸਮਾਰਟ ਸਨੋਰੀ ਗੇਟ, ਟੈਨੀ ਜੇਮਜ਼ ਪਬਲਿਕ ਸਕੂਲ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਨਿਯੂ ਪਾਵਰ ਹਾਊਸ ਕਾਲੋਨੀ ਦੇ ਵਿਦਿਆਰਥੀਆਂ ਨੂੰ ਚੰਗੇ ਪ੍ਰਦਰਸ਼ਨ ਲਈ ਮੈਡਲ ਸਰਟੀਫਿਕੇਟ ਦੇਕੇ, ਸ਼੍ਰੀ ਉਪਕਾਰ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ। ਪੰਜਾਬ ਰੈੱਡ ਕਰਾਸ ਸਾਕੇਤ ਹਸਪਤਾਲ ਦੇ ਡਾਇਰੈਕਟਰ ਸ੍ਰੀਮਤੀ ਪਰਮਿੰਦਰ ਕੌਰ ਮਨਚੰਦਾ ਨੇ ਬੱਚਿਆਂ ਨੂੰ ਕਾਲਾ ਪੀਲੀਆਂ ਤੋਂ ਬਚਣ ਲਈ ਫਾਸਟ ਫੂਡ, ਜੰਕ ਫੂਡ, ਕੋਲਡ ਡਰਿੰਕ, ਗੰਦੇ ਪਾਣੀ ਜੂਸ ਨਸ਼ਿਆਂ ਦੀ ਵਰਤੋਂ ਨਾ ਕਰਨ ਅਤੇ 18 ਸਾਲਾਂ ਦੀ ਉਮਰ ਮਗਰੋਂ ਲਾਇਸੰਸ ਬਣਵਾਕੇ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਦੀ ਪਾਲਣਾ ਕਰਦੇ ਹੋਏ ਵ੍ਹੀਕਲ ਚਲਾਉਣ ਲਈ ਜਾਗਰੂਕ ਕੀਤਾ ਗਿਆ। ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਅੰਟਾਲ ਨੇ ਬੱਚਿਆਂ ਦੇ ਪ੍ਰਦਰਸ਼ਨ ਦੇਖਦੇ ਹੋਏ ਕਿਹਾ ਕਿ ਹਰੇਕ ਸਕੂਲ ਨੂੰ ਆਪਣੇ ਬੱਚਿਆਂ ਅਤੇ ਸਟਾਫ਼ ਮੈਂਬਰਾਂ ਨੂੰ ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਸਿਲੰਡਰਾਂ ਦੀ ਵਰਤੋਂ ਅਤੇ ਆਵਾਜਾਈ ਨਿਯਮਾਂ ਕਾਨੂੰਨਾਂ ਬਾਰੇ ਜਾਣਕਾਰੀ ਦਿਲਵਾਉਣ ਹਿੱਤ ਯਤਨ ਕਰਨੇ ਚਾਹੀਦੇ ਹਨ। ਜਿਸ ਹਿੱਤ ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜ਼ਿਲਾ ਟ੍ਰੇਨਿੰਗ ਅਫ਼ਸਰ ਮੁਫ਼ਤ ਵਿੱਚ ਇਹ ਜੀਵਨ ਬਚਾਓ ਜਾਣਕਾਰੀ ਦੇ ਰਹੇ ਹਨ।

Related Post