ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇਵੀਗੜ੍ਹ ਵਿੱਚ ਕਰੀਅਰ ਗਾਈਡੈਂਸ ਐਂਡ ਕਾਊਂਸਲਿੰਗ ਕਲੱਬ ਅਧੀਨ ਬਲਾਕ ਦੇਵੀਗੜ੍ਹ ਵਿੱਚ ਪੈਂਦੇ ਵੱਖ-ਵੱਖ ਸਕੂਲਾਂ ਦੇ ਪ੍ਰਤਿਭਾ ਖੋਜ ਮੁਕਾਬਲੇ ਸਕੂਲ ਇੰਚਾਰਜ ਅਮਰ ਸਿੰਘ ਦੀ ਰਹਿਨੁਮਾਈ ਹੇਠ ਕਰਵਾਏ ਗਏ। ਕਵਿਤਾ ਉਚਾਰਨ ਮੁਕਾਬਲੇ ਵਿੱਚ ਖੁਸ਼ਪ੍ਰੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਗਰ ਸਾਹਿਬ ਭਾਸ਼ਣ ਮੁਕਾਬਲੇ ਵਿੱਚ ਤਨੀਸ਼ਾ, ਨਾਟਕ ਮੁਕਾਬਲੇ ਵਿੱਚ ਸਰਕਾਰੀ ਸਕੂਲ ਮਗਰ ਸਾਹਿਬ, ਗਾਇਨ ਮੁਕਾਬਲੇ ਵਿੱਚ ਰਣਬੀਰ ਸਿੰਘ, ਪੇਂਟਿੰਗ ਮੁਕਾਬਲੇ ਵਿੱਚ ਯਸ਼ਵੀ ਸਿੰਘ ਸਰਕਾਰੀ ਸਕੂਲ ਦੇਵੀਗੜ੍ਹ, ਚਿੱਤਰ ਕਲਾ ਮੁਕਾਬਲੇ ਵਿੱਚ ਕਾਜਲ ਸਰਕਾਰੀ ਸਕੂਲ ਦੇਵੀਗੜ੍ਹ ਤੇ ਕਲੇਅ ਮਾਡਲਿੰਗ ਮੁਕਾਬਲੇ ਵਿੱਚ ਸੁਨੇਹਾ ਸਰਕਾਰੀ ਸਕੂਲ ਮਸ਼ੀਂਗਣ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਇੰਚਾਰਜ ਅਮਰ ਸਿੰਘ, ਅਰਵਿੰਦਰ ਕੌਰ ਅਤੇ ਰਮਨਦੀਪ ਕੌਰ ਹਾਜ਼ਰ ਸਨ। ਦੇਵੀਗੜ੍ਹ ਸਕੂਲ ਦੇ ਵਿਦਿਆਰਥੀਆਂ ਦੀ ਤਿਆਰੀ ਭੁਪਿੰਦਰ ਕੌਰ ਹਿੰਦੀ ਮਿਸਟਰੈੱਸ ਅਤੇ ਅਰਵਿੰਦਰ ਕੌਰ ਨੇ ਕਰਵਾਈ। ਅਖੀਰ ਵਿੱਚ ਅਮਰ ਸਿੰਘ ਨੇ ਵੱਖ-ਵੱਖ ਸਕੂਲ ਕੌਂਸਲਰਾਂ ਤੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ। ਇਸ ਮੌਕੇ ਵਿਜੇ ਕੁਮਾਰ, ਗੁਰਸੇਵਕ ਸਿੰਘ, ਲਵਪ੍ਰੀਤ ਸਿੰਘ, ਮੈਡਮ ਪੂਨਮਪ੍ਰੀਤ ਕੌਰ, ਭੁਪਿੰਦਰ ਕੌਰ ਅਤੇ ਅਧਿਆਪਕ ਮੌਜੂਦ ਸਨ।

                                    
                                                   
                                                   
                                                   
                                                   
                                                   
                                                   
                                                   
                                                   
                                                   
                                                   
                                          
                                          