ਥਾਣਾ ਕੋਤਵਾਲੀ ਪਟਿਆਲਾ ਨੇ ਕੀਤਾ ਤਿੰਨ ਜਣਿਆਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ
- by Admin
- August 20, 2024
ਥਾਣਾ ਕੋਤਵਾਲੀ ਪਟਿਆਲਾ ਨੇ ਕੀਤਾ ਤਿੰਨ ਜਣਿਆਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਪਟਿਆਲਾ, 20 ਅਗਸਤ () : ਥਾਣਾ ਕੋਤਵਾਲੀ ਪਟਿਆਲਾ ਦੀ ਪੁਲਸ ਨੇ ਤਿੰਨ ਵਿਅਕਤੀਆਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗਿੰਨੀ ਪੁੱਤਰ ਪ੍ਰੇਮ ਵਾਸੀ ਮਕਾਨ ਨੰ. 51 ਰੋੜੀ ਕੁੱਟ ਮੁਹੱਲਾ ਪਟਿ, ਸੁਰੇਸ਼ ਕੁਮਾਰ ਪੁੱਤਰ ਪਿਨਸਲ ਰਾਮ ਵਾਸੀ ਲੱਕੜ ਮੰਡੀ ਪਟਿ, ਆਸ਼ਾ ਪਤਨੀ ਰਾਮ ਸਰੂਪ ਵਾਸੀ ਮਕਾਨ ਨੰ. 41 ਰੰਗੇ ਸ਼ਾਹ ਕਲੋਨੀ ਪਟਿਆਲਾ ਸ਼ਾਮਲ ਹਨ। ਪੁਲਸ ਮੁਤਾਬਕ ਐਸ. ਆਈ. ਕ੍ਰਿਪਾਲ ਸਿੰਘ ਜੋ ਕਿ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਭੂਤਨਾਥ ਮੰਦਰ ਦੇ ਕੋਲ ਮੌਜੂਦ ਸਨ ਨੇ ਜਦੋਂ ਉਪਰੋਕਤ ਤਿੰਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਚੈਕ ਕੀਤਾ ਤਾਂ ਗਿੰਨੀ ਕੋਲੋਂ 200 ਗ੍ਰਾਮ, ਸੁਰੇਸ਼ ਕੁਮਾਰ ਕੋਲੋ. 170 ਗ੍ਰਾਮ ਅਤੇ ਆਸ਼ਾ ਪਾਸੋਂ 130 ਗ੍ਰਾਮ ਸੁਲਫਾ ਬਰਾਮਦ ਹੋਇਆ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
