
Crime
0
ਥਾਣਾ ਸਨੌਰ ਨੇ ਕੀਤਾ ਇਕ ਵਿਅਕਤੀ ਵਿਰੁੱਧ ਪ੍ਰੀਵੈਨਸ਼ਨ ਆਫ ਕ੍ਰਿਊਲਟੀ ਟੂ ਐਨੀਮਲਜ਼ ਐਕਟ ਤਹਿਤ ਕੇਸ ਦਰਜ
- by Jasbeer Singh
- July 16, 2024

ਥਾਣਾ ਸਨੌਰ ਨੇ ਕੀਤਾ ਇਕ ਵਿਅਕਤੀ ਵਿਰੁੱਧ ਪ੍ਰੀਵੈਨਸ਼ਨ ਆਫ ਕ੍ਰਿਊਲਟੀ ਟੂ ਐਨੀਮਲਜ਼ ਐਕਟ ਤਹਿਤ ਕੇਸ ਦਰਜ ਸਨੌਰ : ਥਾਣਾ ਸਨੌਰ ਦੀ ਪੁਲਸ ਨੇ ਸਿ਼ਕਾਇਤਕਰਤਾ ਵਿਕਾਸ ਕੰਬੋਜ ਪੁੱਤਰ ਨਰੇਸ਼ ਕੁਮਾਰ ਵਾਸੀ ਜੌੜੀਆਂ ਭੱਠੀਆਂ ਪਟਿਆਲਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 11 ਪ੍ਰੀਵੈਨਸ਼ਨ ਆਫ ਕ੍ਰਿਊਲਟੀ ਟੂ ਐਨੀਮਲਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਵਿਕਾਸ ਨੇ ਦੱਸਿਆ ਕਿ ਉਹ ਗਊ ਰਕਸ਼ਾ ਦਲ ਪੰਜਾਬ ਸੈਕਟਰੀ ਵਜੋਂ ਕੰਮ ਕਰਦਾ ਹੈ ਤੇ ਉਸਨੇ ਆਪਣੇ ਸਾਥੀਆਂ ਸਮੇਤ ਪਟਿਆਲਾ ਦੇਵੀਗੜ੍ਹ ਰੋਡ ਜੌੜੀਆਂ ਸੜਕਾਂ ਕੋਲ ਗਊਆਂ ਨਾਲ ਭਰੇ ਇਕ ਕੈਂਟਰ ਨੂੰ ਕਾਬੂ ਕੀਤਾ ਜਿਸ ਵਿਚੋਂ 12 ਗਊਆਂ ਬਰਾਮਦ ਹੋਈਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।