post

Jasbeer Singh

(Chief Editor)

Punjab

ਕਿ ਹੁਣ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਗਿੱਦੜਬਾਹਾ ਤੋਂ ਲੜਨਗੇ ਜਿਮਨੀ ਚੋਣ ?

post-img

ਪੰਜਾਬ : ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਗਿੱਦੜਬਾਹਾ ਤੋਂ ਜਿਮਨੀ ਚੋਣ ਲੜਨਗੇ। MP ਸਰਬਜੀਤ ਸਿੰਘ ਖਾਲਸਾ ਨੇ ਇਸਦਾ ਐਲਾਨ ਕੀਤਾ ਹੈ। ਇਸ ਮੌਕੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੀ ਉਨ੍ਹਾਂ ਦੇ ਨਾਲ ਸਨ।ਦੱਸ ਦੇਈਏ ਕਿ ਹਲਕਾ ਗਿੱਦੜਬਾਹਾ ਦੀ ਜ਼ਿਮਨੀ ਚੋਣ ਇਸ ਵਾਰ ਦਿਲਚਸਪ ਬਣਦੀ ਵਿਖਾਈ ਦੇ ਰਹੀ ਹੈ। ਜਿੱਥੇ ਅਕਾਲੀ ਦਲ ਦੇ ਡਿੰਪੀ ਢਿਲੋਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਚੁੱਕੇ ਹਨ, ਉੱਥੇ ਹੀ ਹੁਣ ਅੰਮ੍ਰਿਤਪਾਲ ਧੜੇ ਵਲੋਂ ਮਰਹੂਮ ਅਦਾਕਾਰ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ।ਇੱਥੇ ਇਹ ਵੀ ਦੱਸਣਾ ਦਿਲਚਸਪ ਹੋਵੇਗਾ ਕਿ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਅਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਮਨਦੀਪ ਸਿੱਧੂ ਲਈ ਸਿਆਸੀ ਰਣਨੀਤੀ ਤੈਅ ਕਰ ਰਹੇ ਹਨ। ਇਸ ਵਾਰ ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਹੀ ਗਿੱਦੜਬਾਹਾ ਹਲਕੇ ਲਈ ਮਨਦੀਪ ਸਿੱਧੂ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ।

Related Post