
ਪੰਜਾਬ ਨੈਸਨਲ ਬੈਂਕ ਬੈਂਕ ਦਾ130 ਵਾਂ ਸਥਾਪਨਾ ਦਿਵਸ ਮਨਾਇਆ ਗਿਆ
- by Jasbeer Singh
- April 22, 2024

ਪਟਿਆਲਾ 22 ਅਪ੍ਰੈਲ (ਜਸਬੀਰ) : ਆਲ ਇੰਡੀਆ ਪੰਜਾਬ ਨੈਸਨਲ ਬੈਂਕ ਆਫੀਸਰਜ ਐਸੋਸੀਏਸਨ ਵੱਲੋ ਂਪੰਜਾਬ ਨੈਸਨਲ ਬੈਂਕ ਦਾ130 ਵਾਂ ਸਥਾਪਨਾ ਦਿਵਸ ਐਸ ਡੀ ਕੇ ਐਸ ਯਾਦਵਿੰਦਰ ਪੂਰਨ ਬਾਲ ਨਿਕੇਤਨ, ਲਾਹੌਰੀ ਗੇਟ, ਪਟਿਆਲਾ ਵਿਖੇ ਮਨਾਇਆ ਗਿਆ। ਆਲ ਇੰਡੀਆ ਪੰਜਾਬ ਨੈਸਨਲ ਬੈਂਕ ਆਫੀਸਰਜ ਐਸੋਸੀਏਸਨ (ਏ.ਆਈ.ਪੀ.ਬੀ.ਓ.ਏ.) ਦੀ ਪਟਿਆਲਾ ਸਰਕਲ ਇਕਾਈ ਵੱਲੋਂ ਪੰਜਾਬ ਨੈਸਨਲ ਬੈਂਕ ਦੇ 130 ਵੇਂ ਸਥਾਪਨਾ ਦਿਵਸ ਮੌਕੇਬਾਲ ਨਿਕੇਤਨ, ਲਾਹੌਰੀਗੇਟ, ਪਟਿਆਲਾ ਵਿਖੇ ਟਰੱਸਟ ਦੀ ਚੇਅਰਮੈਨ ਸ੍ਰੀਮਤੀ ਉਰਮਿਲ ਪੁਰੀ ਅਤੇ ਡੀ.ਜੀ.ਐਮ.,ਸਰਕਲਹੈੱਡ, ਪਟਿਆਲਾ ਰਾਜੇਸ਼ ਅਰੋੜਾ ਦੀ ਹਾਜਰੀ ਵਿੱਚ ਇੱਕ ਸੀ.ਐਸ.ਆਰ.ਗਤੀਵਿਧੀ ਦਾ ਆਯੋਜਨ ਕੀਤਾ ਗਿਆ। ਏ.ਆਈ.ਪੀ.ਐਨ.ਬੀ.ਓ.ਏ.ਦੇ ਸਰਕਲ ਸਕੱਤਰ ਕਾਮਰੇਡ ਪੁਨੀਤ ਵਰਮਾ ਨੇ ਦੱਸਿਆ ਕਿ ਆਲ ਇੰਡੀਆ ਪੰਜਾਬ ਨੈਸਨਲ ਬੈਂਕ ਆਫੀਸਰਜ ਐਸੋਸੀਏਸਨ ਆਪਣੇ ਕਰਮਚਾਰੀਆਂ ਅਤੇ ਸਮਾਜ ਦੀ ਭਲਾਈ ਲਈ ਵਚਨਬੱਧ ਹੈ ਅਤੇ ਉਹ ਹਰ ਸਾਲ ਵੱਖ-ਵੱਖ ਸੀ.ਐਸ.ਆਰ.ਗਤੀਵਿਧੀਆਂਦਾ ਆਯੋਜਨ ਕਰਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅੱਜ ਬਾਲ ਨਿਕੇਤਨ ਦੇ ਸਾਰੇ ਬੱਚਿਆਂ ਲਈ ਵਿਸੇਸ ਭੋਜਨ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਇਨ੍ਹਾਂ ਵਿਦਿਆਰਥੀਆਂ ਦੀ ਸਹੂਲਤ ਲਈ ਇੱਕ ਵੱਡਾ ਫਰਿੱਜ ਵੀ ਮੁਹੱਈਆ ਕਰਵਾਇਆ ਗਿਆ ਸੀ। ਇਸ ਮੌਕੇ ਬੋਲਦਿਆਂ ਰਾਜੇਸਅਰੋੜਾ, ਡੀ.ਜੀ.ਐਮ., ਸਰਕਲਹੈੱਡ, ਪਟਿਆਲਾ ਨੇ ਏ.ਆਈ.ਪੀ.ਐਨ.ਬੀ.ਓ.ਏ.ਟੀਮ ਪਟਿਆਲਾ ਵੱਲੋਂ ਸਮਾਜ ਦੇ ਇਸ ਵਿਸੇਸ ਵਰਗ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੀਤੇ ਗਏ ਚੰਗੇ ਕੰਮਾਂ ਦੀ ਪ੍ਰਸੰਸਾ ਵੀ ਕੀਤੀ। ਇਸ ਮੌਕੇ ਏ.ਆਈ.ਪੀ.ਐਨ.ਬੀ.ਓ.ਮੰਡਲ ਪਟਿਆਲਾ ਦੇ ਪ੍ਰਧਾਨ ਸਤੀਸ ਅਹਲਾਵਤ, ਕਾਰਜਕਾਰੀ ਪ੍ਰਧਾਨ ਨਵਸੁਖ ਸੇਠੀ ਅਤੇ ਸੰਯੁਕਤ ਸਕੱਤਰ ਕਪਿਲ ਸ਼ਰਮਾ ਵੀ ਹਾਜਰ ਸਨ।