
ਜੇਲ ਬ੍ਰੇਕ ਕਰਨ ਵਾਲੀਆਂ 7 ਕੁੜੀਆਂ ਨੇ ਜੇਲ੍ਹ ਬਰੇਕ ਕਰਨ ਦੀ ਕੋਸ਼ਿਸ਼ ਮੌਕੇ ਕੀਤਾ ਮਹਿਲਾ ਸੁਰੱਖਿਆ ਕਰਮੀ ’ਤੇ ਹਮਲਾ
- by Jasbeer Singh
- August 23, 2024

ਜੇਲ ਬ੍ਰੇਕ ਕਰਨ ਵਾਲੀਆਂ 7 ਕੁੜੀਆਂ ਨੇ ਜੇਲ੍ਹ ਬਰੇਕ ਕਰਨ ਦੀ ਕੋਸ਼ਿਸ਼ ਮੌਕੇ ਕੀਤਾ ਮਹਿਲਾ ਸੁਰੱਖਿਆ ਕਰਮੀ ’ਤੇ ਹਮਲਾ ਜਲੰਧਰ : ਜਲੰਧਰ ਵਿੱਚ ਜੇਲ੍ਹ ਬਰੇਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਦਰਅਸਲ ਮਾਮਲਾ ਜਲੰਧਰ ਦੇ ਗਾਂਧੀ ਵਨੀਤਾ ਆਸ਼ਰਮ ਦੇ ਵਿੱਚ ਪੈਂਦੇ ਜੁਵੇਨਾਈਲ ਜਸਟਿਸ ਬੋਰਡ ਦਾ ਹੈ, ਜਿਥੇ ਇਹ ਘਟਨਾ ਵਾਪਰੀ ਹੈ।ਜਲੰਧਰ ਦੇ ਗਾਂਧੀ ਵਨੀਤਾ ਆਸ਼ਰਮ ਦੇ ਵਿੱਚ ਪੈਂਦੇ ਜੁਵੇਨਾਈਲ ਜਸਟਿਸ ਬੋਰਡ ਵਿੱਚ ਬੀਤੀ ਰਾਤ 7 ਕੁੜੀਆਂ ਵੱਲੋਂ ਜੇਲ੍ਹ ਨੂੰ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਬਾਥਰੂਮ ਦੀ ਕੰਧ ਨੂੰ ਲੋਹੇ ਦੀ ਰਾੜ ਦੇ ਨਾਲ ਤੋੜਿਆ ਗਿਆ ਹੈ ਤੇ ਜਦੋਂ ਸਰੁੱਖਿਆ ਲਈ ਮੌਜੂਦ ਮਹਿਲਾ ਮੁਲਾਜ਼ਮ ਅੰਮ੍ਰਿਤਪਾਲ ਨੇ ਦੇਖਿਆ ਤਾਂ ਲੜਕੀਆਂ ਨੇ ਉਸ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਮੁਲਜ਼ਮਾਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਮਹਿਲਾ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਇਲਾਜ਼ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਥੇ ਹੀ ਮਾਮਲੇ ਸਬੰਧੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਜਿ਼ਕਰਯੋਗ ਹੈ ਕਿ ਜੁਵੇਨਾਈਲ ਜਸਟਿਸ ਬੋਰਡ ਦੇ ਵਿੱਚ 18 ਸਾਲ ਤੋਂ ਘੱਟ ਅਪਰਾਧਿਕ ਮਾਮਲਿਆਂ ਦੇ ਵਿੱਚ ਸਜ਼ਾ ਕੱਟ ਰਹੀਆਂ ਜਾਂ ਕਈ ਕੇਸਾਂ ਵਿੱਚ ਗ੍ਰਿਫਤਾਰ ਕੁੜੀਆਂ ਰੱਖੀਆਂ ਜਾਂਦੀਆਂ ਹਨ। ਇਹ ਪੰਜਾਬ ਦਾ ਸਭ ਤੋਂ ਸੁਰੱਖਿਅਤ ਤੇ ਸਖ਼ਤ ਸੁਰੱਖਿਆ ਵਾਲਾ ਜੁਵੇਨਾਈਲ ਜਸਟਿਸ ਬੋਰਡ ਹੈ, ਪਰ ਇੱਥੇ ਫਿਰ ਵੀ ਵਾਰਦਾਤ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਵੱਡੇ ਸਵਾਲ ਖੜ੍ਹੇ ਕਰਦੀ ਹੈ।