post

Jasbeer Singh

(Chief Editor)

National

ਬਿਹਾਰ ਦੇ ਸ੍ਰਾਵਣੀ ਮੇਲੇ ਵਿਚ ਵਾਪਰਿਆ ਹਾਦਸਾ

post-img

ਬਿਹਾਰ ਦੇ ਸ੍ਰਾਵਣੀ ਮੇਲੇ ਵਿਚ ਵਾਪਰਿਆ ਹਾਦਸਾ ਬਿਹਾਰ : ਭਾਰਤ ਦੇਸ਼ ਦੇ ਬਿਹਾਰ ਸੂਬੇ ਵਿਚ ਸਾਉਣ ਦੇ ਚੌਥੇ ਸੋਮਵਾਰ ਨੂੰ ਜਹਾਨਾਬਾਦ ਤੋਂ ਵੱਡੀ ਅਤੇ ਬੁਰੀ ਖਬਰ ਉਸ ਸਮੇਂ ਸਾਹਮਣੇ ਆਈ ਜਦੋਂ ਸ਼੍ਰਾਵਣੀ ਮੇਲੇ ਦੌਰਾਨ ਮਚੀ ਭਗਦੜ ਦੇ ਚਲਦਿਆਂ ਮੰਦਰ `ਚ ਮਚੀ ਭਗਦੜ `ਚ 7 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਤੇ ਇਕ ਦਰਜਨ ਤੋਂ ਵੱਧ ਸਿ਼ਵ ਭਗਤ ਜ਼ਖਮੀ ਹੋ ਗਏ ਹਨ। ਦੱਸਣਯੋਗ ਹੈ ਕਿ ਮਰਨ ਵਾਲਿਆਂ ਵਿੱਚ ਛੇ ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹੈ।ਇਹ ਘਟਨਾ ਜਹਾਨਾਬਾਦ ਦੇ ਨੇੜੇ ਸਥਿਤ ਬਾਬਾ ਸਿੱਧੇਸ਼ਵਰ ਨਾਥ ਮੰਦਰ ਇਲਾਕੇ ਦੀ ਹੈ। ਪ੍ਰਸ਼ਾਸਨ ਦੀ ਟੀਮ ਮੌਕੇ `ਤੇ ਪਹੁੰਚ ਗਈ ਹੈ। ਮੇਲੇ ਦੇ ਅਹਾਤੇ ਵਿੱਚ ਤਾਇਨਾਤ ਸੁਰੱਖਿਆ ਬਲਾਂ ਅਤੇ ਵਲੰਟੀਅਰਾਂ ਦੀ ਮਦਦ ਨਾਲ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਤੀਸਰੇ ਸੋਮਵਾਰ ਨੂੰ ਵੈਸ਼ਾਲੀ ਦੇ ਹਾਜੀਪੁਰ `ਚ ਹਾਦਸਾ ਵਾਪਰਿਆ ਸੀ, ਜਦੋਂ ਬਿਜਲੀ ਦਾ ਕਰੰਟ ਲੱਗਣ ਨਾਲ 9 ਸ਼ਰਧਾਲੂ ਜ਼ਿੰਦਾ ਸੜ ਗਏ ਸਨ। ਗੰਗਾ ਜਲ ਇਕੱਠਾ ਕਰਨ ਜਾ ਰਹੇ ਸ਼ਿਵ ਭਗਤਾਂ ਦੇ ਸਮੂਹ ਦਾ ਡੀਜੇ ਰੱਥ ਹਾਈ ਟੈਂਸ਼ਨ ਤਾਰ ਦੀ ਲਪੇਟ ਵਿੱਚ ਆ ਗਿਆ ਸੀ।

Related Post