post

Jasbeer Singh

(Chief Editor)

Punjab

7 ਸਾਲਾਂ ਤੋਂ ਲੜੀ ਜਾ ਰਹੀ ਲੜਾਈ ਵਿਚ ਆਖਰ ਹੋਈ ਜਿੱਤ

post-img

7 ਸਾਲਾਂ ਤੋਂ ਲੜੀ ਜਾ ਰਹੀ ਲੜਾਈ ਵਿਚ ਆਖਰ ਹੋਈ ਜਿੱਤ ਚੰਡੀਗੜ੍ਹ, 29 ਮਈ 2025 : ਭਾਰਤ ਦੇਸ਼ ਦੇ ਸੂਬੇ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਜਿਸਨੂੰ ਗੁਰੂ ਕੀ ਨਗਰੀ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ਵਿਖੇ ਸਿੱਖਾਂ ਦੇ ਸਭ ਤੋਂ ਪਵਿੱਤਰ ਤੇ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸਥਾਪਤ ਹੈ ਦੀਆਂ ਤਸਵੀਰਾਂ ਵਿਦੇਸ਼ੀ ਧਰਤੀ ਸਾਊਦੀ ਅਰਬ ਦੇਸ਼ ਦੇ ਹੋਟਲ ਵਿਚ ਲਗਾਏ ਜਾਣ ਦੇ ਰੋਸ ਵਜੋਂ ਜੋ ਕਾਨੂੰਨੀ ਲੜਾਈ ਲੜੀ ਜਾ ਰਹੀ ਸੀ ਕਿ ਤਸਵੀਰਾਂ ਹੋਟਲ ਦੀ ਕੰਧ ਤੋਂ ਹਟਾਈਆਂ ਜਾਣ ਨੂੰ ਕਾਨੂੰਨੀ ਤੌਰ ਤੇ ਹਟਾਉਣ ਦੇ ਜਾਰੀ ਹੋਏ ਹੁਕਮਾਂ ਤਹਿਤ ਹਟਾਇਆ ਗਿਆ। ਦੱਸਣਯੋਗ ਹੈ ਕਿ ਉਕਤ ਲੜਾਈ ਜਿੱਤਣ ਤੋਂ ਬਾਅਦ ਤਸਵੀਰਾਂ ਨੂੰ ਸਰਬੱਤ ਦਾ ਭਲਾ ਗਰੁੱਪ ਦੇ ਮੁੱਖ ਸੇਵਾਦਾਰ ਜਸਵਿੰਦਰ ਸਿੰਘ ਬੈਂਸ ਅਤੇ ਸੰਦੀਪ ਸਿੰਘ ਖਾਲਸਾ ਦੀ ਅਗਵਾਈ ਹੇਠ ਕੀਤੇ ਗਏ ਸਾਂਝੇ ਯਤਨਾਂ ਨਾਲ ਹਟਾਇਆ ਗਿਆ। ਇਥੇ ਇਹ ਦੱਸਣਯੋਗ ਹੈ ਕਿ ਸਾਊਦੀ ਅਰਬ ਦੇ ਅਲ-ਕੁਰਿਆਦ ਸ਼ਹਿਰ ਦੇ ਜਿਸ ਹੋਟਲ ਵਿਚ ਇਹ ਤਸਵੀਰਾਂ ਲਗਾਈਆਂ ਗਈਆਂ ਸਨ ਦਾ ਨਾਮ ਗੋਲਡ ਡੋਮ ਰੈਸੋਟੋਰੈਂਟ ਹੈ ਤੇ ਇਸ ਵਿਚ ਤੰਬਾਕੂ ਤੇ ਮੀਟ ਦੀ ਵਰਤੋਂ ਵੀ ਕੀਤੀ ਜਾਂਦੀ ਸੀ। ਜਿਸਦੇ ਚਲਦਿਆਂ ਜਦੋਂ ਇਸ ਸਬੰਧੀ ਪਤਾ ਸੋੋਸ਼ਲ ਮੀਡੀਆ ਤੇ ਵਾਇਰਲ ਹੋਈ ਇਕ ਵੀਡੀਓ ਤੋਂ ਲੱਗਿਆ ਤਾਂ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਦੌੜ ਗਈ ਸੀ ਪਰ ਸਰਬੱਤ ਦਾ ਭਲਾ ਗਰੁੱਪ ਵਲੋਂ ਸਾਊਦੀ ਅਰਬ ’ਚ 7 ਸਾਲਾਂ ਤੋਂ ਲੜੀ ਜਾ ਰਹੀ ਲੜਾਈ ਨੂੰ ਅੱਜ ਆਖਰਕਾਰ ਬੂਰ ਪੈ ਹੀ ਗਿਆ।

Related Post