post

Jasbeer Singh

(Chief Editor)

Punjab

ਨਾਜਾਇਜ਼ ਉਸਾਰੀ ਦੇ ਦੋਸ਼ ਹੇਠ ਜਲੰਧਰ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੁੱਗਲ ਬੇਕਰੀ ਕੀਤੀ ਸੀਲ

post-img

ਨਾਜਾਇਜ਼ ਉਸਾਰੀ ਦੇ ਦੋਸ਼ ਹੇਠ ਜਲੰਧਰ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੁੱਗਲ ਬੇਕਰੀ ਕੀਤੀ ਸੀਲ ਜਲੰਧਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਵਿਚ ਨਜਾਇਜ਼ ਉਸਾਰੀ ਦੇ ਦੋਸ਼ ਹੇਠ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਨੇ ਕਿਸ਼ਨਪੁਰਾ ਚੌਕ ਸਥਿਤ ਦੁੱਗਲ ਬੇਕਰੀ ਨੂੰ ਸੀਲ ਕਰ ਦਿੱਤਾ ਹੈ ਕਿਉਂਕਿ ਇਸ ਸਬੰਧੀ ਸਟੇਟ ਵਿਜੀਲੈਂਸ ਨੂੰ ਸਿ਼ਕਾਇਤ ਕੀਤੀ ਗਈ ਸੀ, ਜਿਸ ਤੋਂ ਬਾਅਦ ਡੀਜੀਪੀ ਦਫ਼ਤਰ ਨੇ ਰਿਪੋਰਟ ਲੋਕਲ ਬਾਡੀ ਵਿਭਾਗ ਨੂੰ ਭੇਜ ਦਿੱਤੀ। ਨਿਗਮ ਦੇ ਏਟੀਪੀ ਸੁਖਦੇਵ ਵਸ਼ਿਸ਼ਟ ਨੇ ਦੱਸਿਆ ਕਿ ਜਦੋਂ ਬੇਕਰੀ ਮਾਲਕ ਨੇ ਕਈ ਵਾਰ ਨੋਟਿਸ ਦੇਣ ਤੋਂ ਬਾਅਦ ਵੀ ਕੋਈ ਜਵਾਬ ਨਹੀਂ ਦਿੱਤਾ ਤਾਂ ਦੇਰ ਰਾਤ ਤੱਕ ਇਸ ਨੂੰ ਸੀਲ ਕਰ ਦਿੱਤਾ ਗਿਆ। ਬਿਲਡਿੰਗ ਮਾਲਕ ਤੋਂ ਤਿੰਨ ਦਿਨਾਂ ਵਿੱਚ ਜਵਾਬ ਮੰਗਿਆ ਗਿਆ ਹੈ। ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਦੁੱਗਲ ਬੇਕਰੀ ਸਬੰਧੀ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਕੀਤੀ ਗਈ ਸੀ। ਵਿਜੀਲੈਂਸ ਬਿਊਰੋ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਇਮਾਰਤ ਗੈਰ-ਕਾਨੂੰਨੀ ਢੰਗ ਨਾਲ ਬਣਾਈ ਗਈ ਸੀ। ਜਾਂਚ ਪੂਰੀ ਹੋਣ ਤੋਂ ਬਾਅਦ ਡੀਜੀਪੀ ਦਫ਼ਤਰ ਨੇ ਆਪਣੀ ਰਿਪੋਰਟ ਲੋਕਲ ਬਾਡੀ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਭੇਜ ਦਿੱਤੀ ਹੈ।ਪ੍ਰਮੁੱਖ ਸਕੱਤਰ ਨੇ ਉਕਤ ਰਿਪੋਰਟ ਵਿਭਾਗ ਦੇ ਮੁੱਖ ਵਿਜੀਲੈਂਸ ਅਫਸਰ ਨੂੰ ਭੇਜ ਦਿੱਤੀ ਹੈ। ਇਸ ਦੀ ਜਾਂਚ ਕਰਵਾਉਣ ਤੋਂ ਬਾਅਦ ਲੋਕਲ ਬਾਡੀ ਵਿਭਾਗ ਨੇ ਕਾਰਵਾਈ ਲਈ ਨਗਰ ਨਿਗਮ ਨੂੰ ਲਿਖਿਆ। ਇਸ ਦੇ ਆਧਾਰ `ਤੇ ਏਟੀਪੀ ਸੁਖਦੇਵ ਵਸ਼ਿਸ਼ਟ ਨੇ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਤੋਂ ਹੁਕਮ ਲੈ ਕੇ ਐਤਵਾਰ ਰਾਤ ਦੁੱਗਲ ਬੇਕਰੀ ਨੂੰ ਸੀਲ ਕਰ ਦਿੱਤਾ। ਨਗਰ ਨਿਗਮ ਨੇ ਨਕੋਦਰ ਰੋਡ `ਤੇ ਲਵਲੀ ਸਵੀਟਸ ਦੇ ਸਾਹਮਣੇ ਸਥਿਤ ਫੈਂਸੀ ਬੇਕਰੀ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਫੈਂਸੀ ਬੇਕਰੀ ਵਿੱਚ ਨਵੀਂ ਉਸਾਰੀ ਬਾਰੇ ਤਿੰਨ ਦਿਨਾਂ ਵਿੱਚ ਜਵਾਬ ਮੰਗਿਆ ਗਿਆ ਹੈ।

Related Post