
ਬਸ ਡਰਾਈਵਰ ਦੇ ਰੀਲ ਬਣਾਉਣ ਦੇ ਚੱਕਰ ਵਿਚ ਰੇਲਿੰਗ ਨਾਲ ਟਕਰਾਈ ਬਸ ਵਿਚ ਸਵਾਰ 6 ਲੋਕਾਂ ਦੀ ਜਿ਼ੰਦਗੀ ਰੀਲ ਮੁੱਕੀ ਤੇ 35 ਦ
- by Jasbeer Singh
- October 7, 2024

ਬਸ ਡਰਾਈਵਰ ਦੇ ਰੀਲ ਬਣਾਉਣ ਦੇ ਚੱਕਰ ਵਿਚ ਰੇਲਿੰਗ ਨਾਲ ਟਕਰਾਈ ਬਸ ਵਿਚ ਸਵਾਰ 6 ਲੋਕਾਂ ਦੀ ਜਿ਼ੰਦਗੀ ਰੀਲ ਮੁੱਕੀ ਤੇ 35 ਦੀ ਰੀਲ ਰਸਤੇ ਵਿਚ ਗੁਜਰਾਤ : ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਬਨਾਸਕਾਂਠਾ ਜਿਲ੍ਹੇ ਦੇ ਮਸ਼ਹੂਰ ਤੀਰਥ ਸਥਾਨ ਅੰਬਾਜੀ ਵਿੱਚ ਸੋਮਵਾਰ ਸਵੇਰੇ ਯਾਤਰੂਆਂ ਨਾਲ ਭਰੀ ਬਸ ਦੇ ਘਾਟ ਤੇ ਹਨੂੰਮਾਨ ਮੰਦਰ ਨੇੜੇ ਰੇਲਿੰਗ ਨਾਲ ਟਕਰਾ ਕੇ ਪਲਟਣ ਨਾਲ ਬਸ ਵਿਚ ਸਵਾਰ 50 ਵਿਚੋਂ 6 ਜਣਿਆਂ ਦੀ ਮੌਤ ਹੋ ਗਈ ਤੇ ਪੰਜ ਛੇ ਦੇ ਕਰੀਬ ਲੋਕਾਂ ਦੀ ਹਾਲਤ ਬਹੁਤ ਜਿ਼ਆਦਾ ਨਾਜੁਕ ਬਣੀ ਹੋਈ ਹੈ। ਇਥੇ ਹੀ ਬਸ ਦੇ ਹਾਦਸਾਗ੍ਰਸਤ ਹੋਣ ਨਾਲ 35 ਜਣੇ ਗੰਭੀਰ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਪਾਲਨਪੁਰ ਅਤੇ ਅੰਬਾਜੀ ਦੇ ਸਿਵਲ ਹਸਪਤਾਲਾਂ `ਚ ਦਾਖਲ ਕਰਵਾਇਆ ਗਿਆ ਹੈ।ਉਕਤ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਇਕ ਯਾਤਰੂ ਨੇ ਦੱਸਿਆ ਕਿ ਬਸ ਦੇ ਡਰਾਈਵਰ ਵਲੋਂ ਮੋਬਾਇਲ ਤੇ ਰੀਲ ਬਣਾਈ ਜਾ ਰਹੀ ਸੀ ਤੇ ਅਜਿਹਾ ਕਰਨ ਤੋਂ ਉਸਨੂੰ ਰੋਕਿਆ ਵੀ ਗਿਆ ਸੀ ਪਰ ਉਹ ਨਹੀਂ ਰੁਕਿਆ ਤੇ ਉਪਰੋਕਤ ਹਾਦਸਾ ਵਾਪਰ ਗਿਆ।