
ਬਕਾਇਆ 5 ਰੁਪਏ ਮੰਗਣ ਤੇ ਕੈਬ ਡਰਾਈਵਰ ਦੀ ਪੈਟਰੋਲ ਪੰਪ ਸੰਚਾਲਕ ਤੇ ਸਾਥੀਆਂ ਕੀਤੀ ਕੈਬ ਡਰਾਈਵਰ ਦੀ ਕੁੱਟਮਾਰ
- by Jasbeer Singh
- September 23, 2024

ਬਕਾਇਆ 5 ਰੁਪਏ ਮੰਗਣ ਤੇ ਕੈਬ ਡਰਾਈਵਰ ਦੀ ਪੈਟਰੋਲ ਪੰਪ ਸੰਚਾਲਕ ਤੇ ਸਾਥੀਆਂ ਕੀਤੀ ਕੈਬ ਡਰਾਈਵਰ ਦੀ ਕੁੱਟਮਾਰ ਠਾਣੇ : ਮਹਾਰਾਸ਼ਟਰ ਦੇ ਠਾਣੇ ਜਿ਼ਲ੍ਹੇ `ਚ ਇਕ ਪੈਟਰੋਲ ਪੰਪ `ਤੇ 5 ਰੁਪਏ ਨੂੰ ਲੈ ਕੇ ਹੋਏ ਝਗੜੇ ਦੌਰਾਨ 3 ਲੋਕਾਂ ਨੇ 32 ਸਾਲ ਦੇ ਇਕ ਕੈਬ ਡਰਾਈਵਰ ਦੀ ਕੁੱਟਮਾਰ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਰਾਤ ਨੂੰ ਉਦੋਂ ਵਾਪਰੀ, ਜਦੋਂ ਇਕ ਕੈਬ ਡਰਾਈਵਰ ਆਪਣੇ ਵਾਹਨ ਵਿਚ ਤੇਲ ਭਰਵਾਉਣ ਲਈ ਭਿਵੰਡੀ ਸਥਿਤ ਇਕ ਪੈਟਰੋਲ ਪੰਪ `ਤੇ ਗਿਆ ਸੀ। ਨਿਜ਼ਾਮਪੁਰਾ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੈਬ ਡਰਾਈਵਰ ਨੇ 295 ਰੁਪਏ ਦੇ ਬਿੱਲ ਲਈ 300 ਰੁਪਏ ਦਾ ਭੁਗਤਾਨ ਕੀਤਾ ਅਤੇ ਬਾਕੀ 5 ਰੁਪਏ ਵਾਪਸ ਮੰਗੇ । ਪੁਲਸ ਮੁਤਾਬਕ ਬਕਾਇਆ ਰਕਮ ਮੰਗਣ `ਤੇ ਪੈਟਰੋਲ ਪੰਪ ਸੰਚਾਲਕ ਭੜਕ ਗਿਆ ਅਤੇ ਉੱਥੇ ਮੌਜੂਦ ਉਸ ਦੇ ਦੋ ਸਾਥੀਆਂ ਨੇ ਕੈਬ ਡਰਾਈਵਰ ਦੀ ਕੁੱਟਮਾਰ ਕਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਦੇ ਆਧਾਰ `ਤੇ ਪੁਲਸ ਨੇ ਐਤਵਾਰ ਨੂੰ ਦੋਸ਼ੀ ਖਿਲਾਫ ਭਾਰਤੀ ਨਿਆਂ ਸੰਹਿਤਾ ਦੀ ਧਾਰਾ 115(2) (ਜਾਣਬੁੱਝ ਕੇ ਸੱਟ ਪਹੁੰਚਾਉਣ), ਧਾਰਾ-352 (ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਜਾਣਬੁੱਝ ਕੇ ਅਪਮਾਨ ਕਰਨਾ) ਅਤੇ ਧਾਰਾ 351 (2) ਅਪਰਾਧਕ ਧਮਕੀ ਤਹਿਤ ਦਰਜ ਕੀਤੀ ।