

ਪੰਜਾਬ ਐਕਸਾਈਜ਼ ਮਹਿਕਮੇ ਦੇ ਸੀਨੀਅਰ ਅਫ਼ਸਰ ਦੀ ਕਾਰ ਦੁਰਘਟਨਾਗ੍ਰਸਤ ਚੰਡੀਗੜ੍ਹ : ਪੰਜਾਬ ਐਕਸਾਈਜ਼ ਮਹਿਕਮੇ ਦੇ ਸੀਨੀਅਰ ਅਫ਼ਸਰ ਨਾਰੇਸ਼ ਦੂਬੇ ਦੀ ਸਰਕਾਰੀ ਕਾਰ ਨਾਲ ਪੰਚਕੂਲਾ ਵਿੱਚ ਹਾਦਸਾਗ੍ਰਸਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਵਿਚ ਨਾਰੇਸ਼ ਦੂਬੇ ਬਚ ਗਏ ਹਨ ਜਦੋਂਕਿ ਜਿਸ ਕਾਰ ਨਾਲ ਦੂਬੇ ਦੀ ਕਾਰ ਦਾ ਹਾਦਸਾ ਹੋਇਆ, ਉਸ ਵਿੱਚ ਸਵਾਰ ਲੋਕਾਂ ਨੂੰ ਸੱਟਾਂ ਵੱਜੀਆਂ ਹਨ। ਇਹ ਹਾਦਸਾ ਸਾਬਕਾ ਉਪ ਮੁੱਖ ਮੰਤਰੀ ਚੰਦਰਮੋਹਨ ਦੇ ਸੈਕਟਰ 7 ਦੇ ਘਰ ਦੇ ਸਾਹਮਣੇ ਵਾਪਰਿਆ ।