post

Jasbeer Singh

(Chief Editor)

Patiala News

ਭਾਖੜਾ ਨਹਿਰ ’ਚੋਂ ਮਿਲੀ ਲਾਪਤਾ ਹੋਏ ਕਾਰੋਬਾਰੀ ਦੀ ਕਾਰ, ਵੀਰਵਾਰ ਰਾਤ ਤੋਂ ਹੀ ਲਾਪਤਾ ਸੀ ਕਾਰੋਬਾਰੀ ਸੰਤੋਸ਼

post-img

ਵੀਰਵਾਰ ਰਾਤ ਤੋਂ ਲਾਪਤਾ ਦੱਸੇ ਜਾ ਰਹੇ ਮੰਡੀ ਗੋਬਿੰਦਗੜ੍ਹ ਦੇ 35 ਸਾਲਾ ਕਾਰੋਬਾਰੀ ਸੰਤੋਸ਼ ਕੁਮਾਰ ਦੀ ਕਾਰ ਭਾਖੜਾ ਨਹਿਰ ਵਿਚੋਂ ਫਲੋਟਿੰਗ ਰੈਸਟੋਰੈਂਟ ਸਰਹਿੰਦ ਨੇੜੇ ਤੋਂ ਬਰਾਮਦ ਹੋਈ ਹੈ। ਵੀਰਵਾਰ ਰਾਤ ਤੋਂ ਲਾਪਤਾ ਦੱਸੇ ਜਾ ਰਹੇ ਮੰਡੀ ਗੋਬਿੰਦਗੜ੍ਹ ਦੇ 35 ਸਾਲਾ ਕਾਰੋਬਾਰੀ ਸੰਤੋਸ਼ ਕੁਮਾਰ ਦੀ ਕਾਰ ਭਾਖੜਾ ਨਹਿਰ ਵਿਚੋਂ ਫਲੋਟਿੰਗ ਰੈਸਟੋਰੈਂਟ ਸਰਹਿੰਦ ਨੇੜੇ ਤੋਂ ਬਰਾਮਦ ਹੋਈ ਹੈ। ਗੋਤਾਖੋਰਾਂ ਤੇ ਕ੍ਰੇਨ ਦੀ ਮਦਦ ਨਾਲ ਨਹਿਰ ’ਚੋਂ ਕਾਰ ਬਾਹਰ ਕਢਵਾ ਰਹੇ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰ ਤੋਂ ਹੀ ਉਨ੍ਹਾਂ ਦੀ ਟੀਮ ਕਾਰ ਤੇ ਚਾਲਕ ਦੀ ਭਾਲ ਕਰ ਹੈ। ਉਨਾਂ ਦੱਸਿਆ ਕਿ ਸਰਹਿੰਦ ਦੇ ਫਲੋਟਿੰਗ ਰੈਸਟੋਰੈਂਟ ਨਜ਼ਦੀਕ ਨਹਿਰ ਕੰਢਿਓਂ ਕਾਰ ਦੇ ਟਾਇਰਾਂ ਦੇ ਨਿਸ਼ਾਨ ਮਿਲੇ ਸਨ ਜਿੱਥੋਂ ਨਹਿਰ ’ਚੋਂ ਕਾਰ ਦੀ ਤਲਾਸ਼ ਕਰਦੇ-ਕਰਦੇ ਗੋਤਾਖੋਰ ਜਦੋਂ ਕਰੀਬ ਢਾਈ ਕਿੱਲੋਮੀਟਰ ਅੱਗੇ ਸੌਂਢਾ ਹੈੱਡ ਨੇੜੇ ਪਹੁੰਚੇ ਤਾਂ ਉਥੋਂ ਨਹਿਰ ’ਚੋਂ ਚਿੱਟੇ ਰੰਗ ਦੀ ਹੁੰਡਈ ਕਾਰ ਮਿਲੀ ਪਰ ਕਾਰ ਦਾ ਚਾਲਕ ਕਾਰ ’ਚੋਂ ਨਹੀਂ ਮਿਲਿਆ ਜਿਸ ਦੀ ਭਾਲ ਜਾਰੀ ਹੈ।

Related Post