post

Jasbeer Singh

(Chief Editor)

National

ਮਾਮਲਾ ਪੱਛਮੀ ਬੰਗਾਲ ਕੋਲਾ ਘਪਲੇ ਦਾ

post-img

ਮਾਮਲਾ ਪੱਛਮੀ ਬੰਗਾਲ ਕੋਲਾ ਘਪਲੇ ਦਾ ਨਵੀਂ ਦਿੱਲੀ, 3 ਅਪ੍ਰੈਲ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਪੱਛਮੀ ਬੰਗਾਲ ਵਿਖੇ ਛਾਪੇਮਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਈ. ਡੀ. ਨੇ 4 ਸੂਬਿਆਂ `ਚ `ਆਈ-ਪੈਕ` ਦੇ ਟਿਕਾਣਿਆਂ `ਤੇ ਮਾਰੇ ਛਾਪੇ ਪੱਛਮੀ ਬੰਗਾਲ `ਚ ਕਥਿਤ ਕੋਲਾ ਘਪਲਾ ਮਾਮਲੇ `ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੀਰਵਾਰ ਨੂੰ ਸਿਆਸੀ ਸਲਾਹਕਾਰ ਫਰਮ ਆਈ-ਪੈਕ ਦੇ ਅਧਿਕਾਰੀਆਂ ਅਤੇ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਸੰਚਾਰ ਇੰਚਾਰਜ ਵਿਜੇ ਨਾਇਰ ਨਾਲ ਜੁੜੇ ਕੰਪਲੈਕਸਾਂ ’ਤੇ ਛਾਪੇਮਾਰੀ ਕੀਤੀ । ਕਿਹੜੇ ਕਾਨੂੰਨ ਤਹਿ ਕੀਤੀ ਗਈ ਹੈ ਕਾਰਵਾਈ ਸਰਕਾਰੀ ਸੂਤਰਾਂ ਅਨੁਸਾਰ ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ ਬੈਂਗਲੁਰੂ, ਹੈਦਰਾਬਾਦ, ਮੁੰਬਈ ਅਤੇ ਦਿੱਲੀ `ਚ ਕੀਤੀ ਗਈ । ਬੈਂਗਲੁਰੂ `ਚ ਆਈ-ਪੈਕ ਦੇ ਸਹਿ-ਸੰਸਥਾਪਕ ਅਤੇ ਡਾਇਰੈਕਟਰ ਰਿਸ਼ੀ ਰਾਜ ਸਿੰਘ ਦਾ ਕੰਪਲੈਕਸ ਅਤੇ ਮੁੰਬਈ `ਚ ਵਿਜੇ ਨਾਇਰ ਦਾ ਕੰਪਲੈਕਸ ਵੀ ਜਾਂਚ ਦੇ ਘੇਰੇ `ਚ ਸ਼ਾਮਲ ਹਨ । ਈ. ਡੀ. ਦਾ ਦੋਸ਼ ਹੈ ਕਿ ਇਸ ਘਪਲੇ `ਚ ਕਥਿਤ ਤੌਰ `ਤੇ ਈਸਟਰਨ ਕੋਲਫੀਲਡਜ਼ ਲਿਮਟਿਡ ਦੀਆਂ ਖਾਨਾਂ ਤੋਂ ਚੋਰੀ ਕੀਤੇ ਗਏ ਕੋਲੇ ਨਾਲ ਜੁੜੇ ਹਵਾਲਾ ਫੰਡ ਦੇ ਲੱਗਭਗ 20 ਕਰੋੜ ਰੁਪਏ ਆਈ-ਪੈਕ ਤੱਕ ਪਹੁੰਚੇ । ਕੀ ਕਹਿਣਾ ਹੈ ਈ. ਡੀ. ਦਾ ਏਜੰਸੀ ਦਾ ਕਹਿਣਾ ਹੈ ਕਿ ਆਈ-ਪੈਕ ਨੇ ਹਵਾਲਾ ਲੈਣ-ਦੇਣ `ਚ ਮਦਦ ਕੀਤੀ ਅਤੇ 2021 ਤੋਂ ਤ੍ਰਿਣਮੂਲ ਕਾਂਗਰਸ ਅਤੇ ਪੱਛਮੀ ਬੰਗਾਲ ਸਰਕਾਰ ਨੂੰ ਸਿਆਸੀ ਸਲਾਹਕਾਰ ਸੇਵਾਵਾਂ ਮੁਹੱਈਆ ਕੀਤੀਆਂ ਹਨ । ਈ. ਡੀ. ਅਨੁਸਾਰ, ਇਹ ਮਾਮਲਾ 2020 `ਚ ਦਰਜ ਸੀ. ਬੀ. ਆਈ. ਦੀ ਐੱਫ. ਆਈ. ਆਰ. ਨਾਲ ਜੁੜਿਆ ਹੋਇਆ ਹੈ, ਜਿਸ `ਚ ਆਸਨਸੋਲ ਅਤੇ ਆਸ-ਪਾਸ ਦੇ ਕੁਨੁਸਤੋਰੀਆ ਅਤੇ ਕਾਜੋਰਾ ਖੇਤਰਾਂ ਦੀਆਂ ਖਾਨਾਂ ਤੋਂ ਕੋਲੇ ਦੀ ਕਥਿਤ ਚੋਰੀ ਦਾ ਦੋਸ਼ ਹੈ ।

Related Post

Instagram