
National
0
ਕੇਂਦਰ ਨੇ ਯੂਪੀਐੱਸਸੀ ਨੂੰ ਲੇਟਰਲ ਐਂਟਰੀ ਬਾਰੇ ਇਸ਼ਤਿਹਾਰ ਰੱਦ ਕਰਨ ਲਈ ਕਿਹਾ
- by Jasbeer Singh
- August 20, 2024

ਕੇਂਦਰ ਨੇ ਯੂਪੀਐੱਸਸੀ ਨੂੰ ਲੇਟਰਲ ਐਂਟਰੀ ਬਾਰੇ ਇਸ਼ਤਿਹਾਰ ਰੱਦ ਕਰਨ ਲਈ ਕਿਹਾ ਨਵੀਂ ਦਿੱਲੀ, 20 ਅਗਸਤ : ਕੇਂਦਰ ਸਰਕਾਰ ਨੇ ਯੂਪੀਐੱਸਸੀ ਨੂੰ ਨੌਕਰਸ਼ਾਹੀ ਵਿੱਚ ‘ਲੇਟਰਲ ਐਂਟਰੀ’ ਨਾਲ ਸਬੰਧਤ ਇਸ਼ਤਿਹਾਰ ਰੱਦ ਕਰਨ ਲਈ ਕਿਹਾ। ਕੇਂਦਰੀ ਅਮਲਾ ਰਾਜ ਮੰਤਰੀ ਜਤਿੰਦਰ ਸਿੰਘ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੀ ਚੇਅਰਪਰਸਨ ਪ੍ਰੀਤੀ ਸੂਦਨ ਨੂੰ ਪੱਤਰ ਲਿਖ ਕੇ ਇਸ਼ਤਿਹਾਰ ਰੱਦ ਕਰਨ ਲਈ ਕਿਹਾ ਹੈ ਤਾਂ ਜੋ ਕਮਜ਼ੋਰ ਵਰਗਾਂ ਨੂੰ ਸਰਕਾਰੀ ਸੇਵਾਵਾਂ ਵਿੱਚ ਉਨ੍ਹਾਂ ਦੀ ਬਣਦੀ ਨੁਮਾਇੰਦਗੀ ਮਿਲ ਸਕੇ। ਸੰਘ ਨੇ 17 ਅਗਸਤ ਨੂੰ 45 ਸੰਯੁਕਤ ਸਕੱਤਰਾਂ, ਡਾਇਰੈਕਟਰਾਂ ਅਤੇ ਉਪ ਸਕੱਤਰਾਂ ਦੀ ਭਰਤੀ ਲਈ ‘ਲੈਟਰਲ ਐਂਟਰੀ’ ਰਾਹੀਂ ਨੋਟੀਫਿਕੇਸ਼ਨ ਜਾਰੀ ਕੀਤਾ ਸੀ।ਵਰਣਯੋਗ ਹੈ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੀਤੇ ਦਿਨਾਂ ਦੌਰਾਨ ਸਰਕਾਰ ਦੀ ਇਸ ਯੋਜਨਾ ਨੂੰ ਸੰਵਿਧਾਨ ਤੇ ਰਾਖਵਾਂਕਰਨ ਵਿਰੋਧੀ ਕਰਾਰ ਦਿੰਦਿਆਂ ਸਰਕਾਰ ਦੀ ਆਲੋਚਨਾ ਕੀਤੀ ਸੀ।