ਮੁੱਖ ਮੰਤਰੀ ਦਫਤਰ ਚੱਲ ਰਹੀ ਹੈ ਲੁਧਿਆਣਾ ਜ਼ਿਲ੍ਹੇ 'ਚ ਬਣ ਰਹੇ ਬਾਇਓ ਗੈਸ ਪਲਾਂਟਾਂ ਦਾ ਵਿਰੋਧ ਕਰਨ ਵਾਲੀ ਸੰਘਰਸ਼ ਕਮੇਟੀ
- by Jasbeer Singh
- August 1, 2024
ਮੁੱਖ ਮੰਤਰੀ ਦਫਤਰ ਚੱਲ ਰਹੀ ਹੈ ਲੁਧਿਆਣਾ ਜ਼ਿਲ੍ਹੇ 'ਚ ਬਣ ਰਹੇ ਬਾਇਓ ਗੈਸ ਪਲਾਂਟਾਂ ਦਾ ਵਿਰੋਧ ਕਰਨ ਵਾਲੀ ਸੰਘਰਸ਼ ਕਮੇਟੀ ਨਾਲ ਮੀਟਿੰਗ ਚੰਡੀਗੜ੍ਹ; ਲੁਧਿਆਣਾ ਜਿਲ੍ਹੇ 'ਚ ਬਣਨ ਜਾ ਰਹੇ ਤਿੰਨ ਬਾਇਓ ਗੈਸ ਪਲਾਂਟਾਂ ਦੇ ਵਿਰੋਧ ਚ ਉੱਠੇ ਲੋਕਾਂ ਦੇ ਰੋਹ ਦੀ ਆਵਾਜ਼ ਮੁੱਖ ਮੰਤਰੀ ਦਫਤਰ ਤੱਕ ਪੁੱਜ ਗਈ ਹੈ। ਮੁੱਖ ਮੰਤਰੀ ਦਫਤਰ ਵਿਖੇ ਪ੍ਰਦਰਸ਼ਨਕਾਰੀਆਂ ਦੀ ਬਣੀ ਕਮੇਟੀ ਦੇ 17 ਆਗੂਆਂ ਨਾਲ ਹਾਈ ਲੈਵਲ ਮੀਟਿੰਗ ਚੱਲ ਰਹੀ। ਇਹ ਮੀਟਿੰਗ ਵਿੱਚ ਮੁੱਖ ਮੰਤਰੀ ਪੰਜਾਬ ਦੇ ਪ੍ਰਿੰਸੀਪਲ ਚੀਫ ਪ੍ਰਿੰਸੀਪਲ ਸਕੱਤਰ ਵੀਕੇ ਸਿੰਘ ਕਰ ਰਹੇ ਹਨ । ਇਸ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਰਵੀ ਭਗਤ ਤੋ ਇਲਾਵਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਾਕਸੀ ਸਾਹਨੀ ਤੋ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਹਨ। ਇਸ ਮੀਟਿੰਗ ਵਿੱਚ ਜਗਰਾਉਂ ਤਹਿਸੀਲ ਦੇ ਪਿੰਡ ਭੂੰਦੜੀ, ਅਖਾੜਾ ਤੇ ਖੰਨਾ ਤਹਸੀਲ ਦੇ ਪਿੰਡ ਘਗਰਾਲੀ ਰਾਜਪੂਤਾਂ ਤੇ ਘੁਡਾਣੀ ਵਿੱਚ ਬਾਇਓ ਗੈਸ ਇੱਕ ਹੋਰ ਪਲਾਂਟਾਂ ਨੂੰ ਬੰਦ ਕਰਵਾਉਣ ਲਈ ਸੰਘਰਸ਼ ਕਮੇਟੀ ਦੇ ਦੇ ਆਗੂ ਆਪਣੀ ਗੱਲ ਦਲੀਲ ਨਾਲ ਰੱਖ ਰਹੇ ਹਨ।। ਉਧਰ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਇਸ ਮਸਲੇ ਦਾ ਹੱਲ ਕੱਢਣ ਲਈ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਗੱਲਬਾਤ ਚੱਲ ਰਹੀ। ਇਸ ਮੀਟਿੰਗ ਵਿੱਚ ਮੈਂ ਬੋਲਦਾ ਬਲਵਿੰਦਰ ਸਿੰਘ ਔਲਖ, ਜਗਤਾਰ ਸਿੰਘ ,ਸੁਖਦੇਵ ਸਿੰਘ ਪਿੰਡ ਭੂੰਦੜੀ ਤੋਂ ਅਖਾੜਾ ਵਿਖੇ ਲੱਗੇ ਪ੍ਰੋਜੈਕਟ ਵਿਰੁੱਧ ਸੰਘਰਸ਼ ਕਮੇਟੀ ਦੇ ਆਗੂ ਕਮਲਜੀਤ ਖੰਨਾ, ਗੁਰਤੇਜ ਸਿੰਘ ਅਖਾੜਾ,, ਗਲਵੰਤ ਸਿੰਘ, ਕਢਾਣੀ ਰਾਜਪੂਤਾ ਦੀ ਐਕਸ਼ਨ ਕਮੇਟੀ ਦੇ ਆਗੂ ਕਰਮਜੀਤ ਸਿੰਘ, ਹਰਦੀਪ ਸਿੰਘ, ਅਮਨਦੀਪ ਸਿੰਘ , ਘੁਡਾਣੀ ਪ੍ਰੋਜੈਕਟ ਵਿਰੁੱਧ ਸੰਘਰਸ਼ ਕਮੇਟੀ ਦੇ ਆਗੂ ਬਲਵੰਤ ਸਿੰਘ, ਮਲਵਿੰਦਰ ਸਿੰਘ, ਹਰਮੇਲ ਸਿੰਘ ਉਹ ਅਲਾਵਾ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਐਸਡੀਐਮ ਖੰਨਾ ਵੀ ਹਾਜ਼ਰ ਹਨ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਹ ਮੀਟਿੰਗ 4 ਵਜੇ ਸ਼ੁਰੂ ਹੋਈ ਪਰ ਖਬਰ ਲਿਖੇ ਜਾਣ ਦੇ 5:30 ਵਜੇ ਤੱਕ ਮੀਟਿੰਗ ਜਾਰੀ ਹੈ।
