
ਦੁਕਾਨਦਾਰ ਨਾਲ ਬਹਿਸ ਕਰ ਰਹੇ ਗਾਹਕ ਨੂੰ ਥਾਣਾ ਮਜੀਠਾ ਪੁਲਸ ਨੇ ਉਸਦੀ ਰੌਂਦੀ ਕੁਰਲਾਉਂਦੀ ਬੱਚੀ ਦੇ ਸਾਹਮਣੇ ਹੀ ਘਸੀਟ ਕੇ
- by Jasbeer Singh
- August 13, 2024

ਦੁਕਾਨਦਾਰ ਨਾਲ ਬਹਿਸ ਕਰ ਰਹੇ ਗਾਹਕ ਨੂੰ ਥਾਣਾ ਮਜੀਠਾ ਪੁਲਸ ਨੇ ਉਸਦੀ ਰੌਂਦੀ ਕੁਰਲਾਉਂਦੀ ਬੱਚੀ ਦੇ ਸਾਹਮਣੇ ਹੀ ਘਸੀਟ ਕੇ ਪਾਇਆ ਗੱਡੀ ਵਿਚ ਅੰਮ੍ਰਿਤਸਰ : ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਅੱਜ ਉਸ ਸਮੇਂ ਇਕ ਹੰਗਾਮਾ ਹੋ ਗਿਆ ਜਦੋਂ ਰਵੀ ਜੁੱਤੀ ਹਾਊਸ ਤੇ ਗਾਹਕ ਬਣ ਕੇ ਆਏ ਇਕ ਵਿਅਕਤੀ ਵਲੋਂ ਜਦੋਂ ਦੁਕਾਨਦਾਰ ਨਾਲ ਬਹਿਸ ਕੀਤੀ ਜਾ ਰਹੀ ਸੀ ਤਾਂ ਥਾਣਾ ਮਜੀਠਾ ਦੀ ਪੁਲਸ ਵਲੋਂ ਦੁਕਾਨ ਤੇ ਪਹੁੰਚ ਕੇ ਦੁਕਾਨਦਾਰ ਨਾਲ ਬਹਿਸ ਕਰ ਰਹੇ ਗਾਹਕ ਨੂੰ ਘਸੀਟ ਕੇ ਗੱਡੀ ਵਿਚ ਬੈਠਾ ਲਿਆ ਗਿਆ, ਜਿਸ ਤੇ ਗੱਡੀ ਵਿਚ ਪੁਲਸ ਵਲੋ਼ ਬਿਠਾਏ ਜਾ ਰਹੇ ਵਿਅਕਤੀ ਨਾਲ ਆਈ ਛੋਟੀ ਬੱਚੀ ਵੀ ਇਹ ਸਾਰਾ ਮੰਜਰ ਦੇਖ ਕੇ ਰੋ ਰੋ ਕੇ ਆਪਣੇ ਪਾਪਾ ਨੂੰ ਬਚਾਉਣ ਲਈ ਗੱਲ ਕਰਦੀ ਰਹੀ ਪਰ ਪੁਲਸ ਵਲੋਂ ਕਿਸੇ ਦੀ ਤਾਂ ਦੂਰ ਉਸ ਬੱਚੀ ਦੀ ਵੀ ਰੋਣ ਤੱਕ ਦੀ ਆਵਾਜ਼ ਨੂੰ ਅਣਦੇਖਾ ਕੀਤਾ ਗਿਆ। ਜਿਸਦੀ ਮੌਕੇ ਤੇ ਬਣੀ ਵੀਡੀਓ ਸੋਸ਼ਲ ਮੀਡੀਆ ਤੇ ਜੰਮ ਕੇ ਵਾਇਰਲ ਵੀ ਹੋ ਰਹੀ ਹੈ। ਉਕਤ ਘਟਨਾ ਸਬੰਧੀ ਜਦੋਂ ਥਾਣਾ ਮਜੀਠਾ ਦੇ ਪੁਲਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਵੀ ਜੁੱਤੀ ਹਾਊਸ ਦੇ ਮਾਲਕ ਦੀ ਸਿ਼ਕਾਇਤ ਆਈ ਸੀ ਕਿ ਉਹਨਾਂ ਦੀ ਦੁਕਾਨ `ਤੇ ਇੱਕ ਸ਼ਰਾਬੀ ਨੌਜਵਾਨ ਉਹਨਾਂ ਨਾਲ ਲੜਾਈ ਝਗੜਾ `ਤੇ ਕੁੱਟਮਾਰ ਕਰ ਰਿਹਾ ਹੈ ਅਤੇ ਜਦੋਂ ਉਨ੍ਹਾਂ ਮੌਕੇ `ਤੇ ਪਹੁੰਚੇ ਤਾਂ ਉਸ ਨੇ ਪੁਲਸ ਮੁਲਾਜ਼ਮਾਂ ਨਾਲ ਵੀ ਝਗੜਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੇ ਪੁਲਸ ਵਲੋਂ ਉਸ ਨੂੰ ਨਾਲ ਲਿਜਾ ਕੇ ਉਸਦਾ ਮੈਡੀਕਲ ਕਰਵਾਇਆ ਗਿਆ, ਜਿਸ `ਚ ਅਲਕੋਹਲ ਪਾਈ ਗਈ ਹੈ। ਪੁਲਸ ਨੇ ਕਿਹਾ ਕਿ ਵਿਅਕਤੀ ਖਿਲਾਫ਼ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ।