150 ਤੋਂ ਵੱਧ `ਮਿਊਲ ਅਕਾਊਂਟਸ` ਦਾ ਕਾਲਾ ਸੱਚ ਆਇਆ ਸਾਹਮਣੇ ਚੰਡੀਗੜ੍ਹ, 17 ਨਵੰਬਰ 2025 : ਸਾਈਬਰ ਅਪਰਾਧੀਆਂ ਵਲੋਂ ਆਨ-ਲਾਈਨ ਧੋਖਾਧੜੀ ਰਾਹੀਂ ਕੀਤੇ ਗਏ ਪੈਸੇ ਪ੍ਰਾਪਤ ਕਰਨ ਅਤੇ ਟ੍ਰਾਂਸਫਰ ਕਰਨ ਲਈ ਇਸਤੇਮਾਲ ਵਿਚ ਲਿਆਂਦੇ ਮਿਊਲ ਖਾਤਿਆਂ ਦਾ ਪਤਾ ਲੱਗਿਆ ਹੈ। ਕਿੰਨੇ ਖਾਤਆਂ ਦਾ ਲੱਗਆ ਹੈ ਪਤਾ ਪੰਜਾਬ ਪੁਲਸ ਦੇ ਸਾਈਬਰ ਸੈਲ ਵਲੋਂ ਅਜਿਹੇ 150 ਮਿਊਲ ਅਕਾਊਂਟਸ ਦਾ ਪਤਾ ਲਗਾਇਆ ਗਿਆ ਹੈ ਜਿਨ੍ਹਾਂ ਰਾਹੀਂ ਸ਼ਾਤਰ ਅਪਰਾਧੀਆਂ ਵਲੋ ਪੈਸਿਆਂ ਦਾ ਲੈਣ ਦੇਣ ਅਤੇ ਆਨ-ਲਾਈਨ ਧੋਖਾਧੜੀ ਕੀਤੀ ਜਾਂਦੀ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਮਿਊਲ ਅਕਾਊਂਟਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਖਾਤੇ ਸਭ ਤੋ ਵਧ ਲੁਧਿਆਣਾ ਵਿਚ ਪਾਏ ਗਏ ਸਨ, ਜਿਸ ਤੋਂ ਬਾਅਦ ਸਟੇਟ ਸਾਈਬਰ ਸੈੱਲ ਨੇ ਲੁਧਿਆਣਾ ਕਮਿਸ਼ਨਰੇਟ ਦੇ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਹੈ। ਖਾਤਿਆਂ ਦਾ ਇਸਤੇਮਾਲ ਸਾਈਬਰ ਧੋਖਾਧੜੀ ਦੇ ਨਾਲ-ਨਾਲ ਸੰਗਠਿਤ ਅਪਰਾਧ ਸਮੂਹਾਂ ਦੁਆਰਾ ਵੀ ਕੀਤਾ ਜਾ ਸਕਦਾ ਹੈ ਸੀਨੀਅਰ ਅਧਿਕਾਰੀਆਂ ਨੂੰ ਇਸ ਗੱਲ ਦਾ ਵੀ ਅੰਦੇਸ਼ਾ ਲੱਗ ਰਿਹਾ ਹੈ ਕਿ ਜਿਨ੍ਹਾਂ ਮਿਊਲ ਖਾਤਿਆਂ ਦਾ ਇਸਤੇਮਾਲ ਪੈਸਿਆਂ ਦੇ ਲੈਣ ਦੇਣ ਅਤੇ ਆਨ ਲਾਈਨ ਧੋਖਾਧੜੀ ਲਈ ਕੀਤਾ ਗਿਆ ਹੈ ਤੋਂ ਇਲਾਵਾ ਇਨ੍ਹਾਂ ਦਾ ਇਸਤੇਮਾਲ ਸੰਗਠਿਤ ਅਪਰਾਧ ਸਮੂਹਾਂ ਦੁਆਰਾ ਤਾਂ ਨਹੀਂ ਕੀਤਾ ਗਿਆ । ਜਿਸ ਨਾਲ ਕਾਨੂੰਨ ਵਿਵਸਥਾ ਲਈ ਖ਼ਤਰਾ ਪੈਦਾ ਹੋ ਸਕਦਾ ਹੈ । ਸਟੇਟ ਸਾਈਬਰ ਕ੍ਰਾਈਮ ਸੈੱਲ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ `ਤੇ ਲੁਧਿਆਣਾ ਪੁਲਸ ਨੇ ਖਾਤਿਆਂ ਦੇ ਵੇਰਵਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਵਿੱਚ ਸ਼ਾਮਲ ਵਿਅਕਤੀਆਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ।
