
ਜ਼ਿਲਾ ਸਿਹਤ ਅਫ਼ਸਰ ਨੇ ਤਿ੍ਰਪੜੀ ਦੇ ਦੁਕਾਨਦਾਰਾਂ ਨੂੰ ਖਾਣ-ਪੀਣ ਵਾਲੀਆਂ ਵਸਤਾਂ ਬਾਰੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤੋ
- by Jasbeer Singh
- April 25, 2024

ਪਟਿਆਲਾ, 25 ਅਪ੍ਰੈਲ (ਜਸਬੀਰ)-ਜ਼ਿਲਾ ਸਿਹਤ ਵਿਭਾਗ ਵਲੋਂ ਅੱਜ ਜ਼ਿਲਾ ਸਿਹਤ ਅਫ਼ਸਰ ਡਾ. ਵਿਜੈ ਕੁਮਾਰ ਜਿੰਦਲ ਅਤੇ ਫੂਡ ਸੇਫਟੀ ਅਫ਼ਸਰ ਜਸਵਿੰਦਰ ਸਿੰਘ ਵਲੋਂ ਤਿ੍ਰਪੜੀ ਮਾਰਕੀਟ ਦੇ ਸਮੁੱਚੇ ਦੁਕਾਨਦਾਰਾਂ ਨਾਲ ਤਿ੍ਰਪੜੀ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਚਿੰਟੂ ਨਾਸਰਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਜਿਸ ਵਿਚ ਹਲਵਾਈ, ਕਰਿਆਣਾ ਅਤੇ ਹੋਰ ਸਬੰਧਤ ਦੁਕਾਨਦਾਰਾਂ ਨੇ ਭਾਗ ਲਿਆ। ਜਿਸ ’ਚ 12 ਗੋਲਡਨ ਰੂਲਜ਼ ਬਾਰੇ ਡੀ. ਐਚ. ਓ. ਵਲੋਂ ਦੁਕਾਨਦਾਰਾਂ ਨੂੰ ਸਮਝਾਇਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀ. ਐਚ. ਓ. ਨੇ ਸਮਾਨ ਵੇਚਣ ਅਤੇ ਮਿਆਦ ਪੁਗ ਚੁੱਕੇ ਖਾਣ ਵਾਲੇ ਸਮਾਨ ਨੂੰ ਕਿਸ ਤਰ੍ਹਾਂ ਬਾਹਰ ਕੱਢਣਾ ਹੈ ਆਦਿ ਨੂੰ ਲੈ ਕੇ ਵਿਸਥਾਰ ਨਾਲ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਸਬੰਧੀ ਜਾਣਕਾਰੀ ਦਿੱਤੀ ਅਤੇ 12 ਗੋਲਡਨ ਰੂਲਜ਼ ਦੀ ਇਕ ਬੁਕਲੈਟ ਹਰੇਕ ਦੁਕਾਨਦਾਰ ਨੂੰ ਸੌਂਪੀ ਗਈ। ਡੀ. ਐਚ. ਓ. ਨੇ ਦੱਸਿਆ ਕਿ ਕਿਸ ਤਰ੍ਹਾਂ ਖਾਣ ਵਾਲੀਆਂ ਚੀਜਾਂ ਨੂੰ ਰੱਖਣਾ ਚਾਹੀਦਾ ਹੈ ਅਤੇ ਕਿਸ ਤਰ੍ਹਾਂ ਹਰੇਕ ਹਲਵਾਈ ਦੀ ਦੁਕਾਨ ’ਤੇ ਜਿਹੜੀ ਚੀਜ਼ ਵੇਚੀ ਜਾ ਰਹੀ ਹੈ ਅਤੇ ਕਦੋਂ ਤੱਕ ਉਸਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਤੇ ਉਸ ਵਿਚ ਕੀ-ਕੀ ਸਮਾਨ ਪਾ ਕੇ ਬਣਾਇਆ ਗਿਆ ਹੈ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਗਾਹਕ ਨੂੰ ਦੱਸੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਦੁਕਾਨਦਾਰਾ ਨੇ ਲਾਇਸੈਂਸ ਨਹੀਂ ਬਣਵਾਏ ਜਾਂ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਉਹ ਪਹਿਲ ਦੇ ਆਧਾਰ ’ਤੇ ਆਪਣੇ ਲਾਇਸੈਂਸ ਬਣਵਾ ਕੇ ਰਜਿਸਟ੍ਰੇਸ਼ਨ ਕਰਵਾਉਣ। ਮਾਰਕੀਟ ਦੇ ਪ੍ਰਧਾਨ ਚਿੰਟੂ ਨਾਸਰਾ ਨੇ ਜ਼ਿਲਾ ਸਿਹਤ ਅਫ਼ਸਰ ਡਾ. ਵਿਜੇ ਕੁਮਾਰ ਜਿੰਦਲ ਅਤੇ ਫੂਡ ਸੇਫਟੀ ਅਫ਼ਸਰ ਜਸਵਿੰਦਰ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ, ਜਿਨ੍ਹਾਂ ਦੁਕਾਨਦਾਰਾਂ ਨੂੰ ਸਿਹਤ ਵਿਭਾਗ ਦੇ ਨਿਯਮਾਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਭਗਵਾਨ ਦਾਸ ਚਾਵਲਾ, ਦਰਸ਼ਨ ਕਰਿਆਣਾ, ਪਰਮਿੰਦਰ ਕੋਹਲੀ, ਪ੍ਰੇਮ ਬੱਤਰਾ, ਸ਼ੰਕਰ ਖੁਰਾਣਾ, ਲਛਮਣ ਦਾਸ, ਰਾਜੂ ਧਵਨ, ਜਤਿਨ ਅਰੋੜਾ, ਰਾਕੇਸ਼ ਜੌਲੀ, ਕਾਰਤਿਕ ਨਾਸਰਾ, ਪ੍ਰਵੀਨ ਕਾਲੜਾ, ਅਸ਼ੋਕਾ ਮਸਾਲੇ, ਸਤ ਪ੍ਰਕਾਸ਼ ਨਾਸਰਾ, ਚੰਦਰ ਪ੍ਰਕਾਸ਼, ਜਤਿੰਦਰ ਤਨੇਜਾ, ਭੂਸ਼ਣ ਕੁਮਾਰ, ਵੇਦ ਪ੍ਰਕਾਸ਼, ਸੰਤੋਸ਼ ਕੁਮਾਰ, ਬੋਨੀ ਬ੍ਰੈਡ, ਪ੍ਰਵੀਨ ਜੌਲੀ, ਜਗਦੀਸ਼ ਕੁਮਾਰ, ਸੁਆਮੀ ਜੀ, ਸੁਖਦੀਪ ਅਰੋੜਾ ਆਦਿ ਮੌਜੂਦ ਸਨ।