July 6, 2024 01:19:00
post

Jasbeer Singh

(Chief Editor)

Latest update

ਡਾਕਟਰ ਨੇ ਮਰੀਜ਼ ਦੇ ਸਾਹ ਵਾਲੀ ਨਾਲੀ 'ਚ ਫਸੀਆਂ ਚਾਬੀਆਂ ‌ਕੱਢ ਕੇ ਕੀਤੀ ਮਿਸਾਲ ਕਾਇਮ

post-img

ਡਾਕਟਰ ਦੇ ਪਵਿੱਤਰ ਪੇਸ਼ੇ ਨੂੰ ਜਿੱਥੇ ਰੱਬ ਦਾ ਦੂਸਰਾ ਰੂਪ ਸਮਝਿਆ ਜਾਂਦਾ ਹੈ ਉੱਥੇ ਗੁਰੂ ਰਾਮਦਾਸ ਹਸਪਤਾਲ ਕਲਾਨੌਰ ਦੇ ਛਾਤੀ ਰੋਗਾਂ ਦੇ ਮਾਹਰ ਡਾਕਟਰ ਜੀ ਐਸ ਪੰਨੂ ਵੱਲੋਂ ਨਿੱਜੀ ਹਸਪਤਾਲ ਵਿੱਚ ਡਿਊਟੀ ਦੌਰਾਨ ਇੱਕ ਮਹੀਨਾ ਪਹਿਲਾਂ ਸ਼ਰਾਬੀ ਹਾਲਤ ਵਿੱਚ ਖਾਣੇ ਨਾਲ ਨਿਘਲੀਆ ਤੋ ਚਾਬੀਆਂ ਸਾਹ ਨਲੀ ਵਿੱਚੋਂ ਕੱਢ ਕੇ ਮਿਸਾਲ ਕਾਇਮ ਕੀਤੀ ਹੈ। ਇਸ ਸਬੰਧੀ ਮਰੀਜ਼ ਪਲਵਿੰਦਰ ਸਿੰਘ ਵਾਸੀ ਪਟਿਆਲਾ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਡਰਿੰਕ ਕਰਨ ਉਪਰੰਤ ਗਲਤੀ ਨਾਲ ਉਹ ਖਾਣੇ ਨਾਲ ਦੋ ਚਾਬੀਆਂ ਨਿਘਲ ਗਿਆ ਸੀ ਜਦ ਕਿ ਉਸ ਨੂੰ ਇਸ ਘਟਨਾ ਦੀ ਕੋਈ ਜਾਣਕਾਰੀ ਨਹੀਂ ਸੀ ਉਪਰੰਤ ਉਸ ਨੇ ਤਕਲੀਫ਼ ਹੋਣ ਤੇ ਵੱਖ-ਵੱਖ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾਇਆ ਪਰੰਤੂ ਕੋਈ ਰਾਹਤ ਨਾ ਮਿਲਣ ਤੇ ਉਸ ਨੇ ਆਪਣੇ ਸਹੁਰੇ ਪਿੰਡ ਗੁਰਦਾਸਪੁਰ ਵਿੱਚ ਆਪਣਾ ਇਲਾਜ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਕਰਵਾਉਣਾ ਸ਼ੁਰੂ ਕੀਤਾ ਜਿੱਥੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਛਾਤੀ ਰੋਗਾਂ ਦੇ ਮਾਹਰ ਡਾਕਟਰ ਜੀਐਸ ਪੰਨੂ ਵੱਲੋਂ ਟੈਸਟ ਕਰਨ ਉਪਰੰਤ ਉਸ ਦੀ ਸਾਹ ਨਲੀ ਵਿੱਚ ਫਸੀਆਂ ਦੋ ਚਾਬੀਆਂ ਨੂੰ ਬਾਹਰ ਕੱਢਿਆ। ਇਸ ਸਬੰਧੀ ਛਾਤੀ ਰੋਗਾਂ ਦੇ ਮਾਹਰ ਡਾਕਟਰ ਜੀਐਸ ਪੰਨੂ ਨੇ ਜਾਗਰਣ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਮਰੀਜ਼ ਪਲਵਿੰਦਰ ਸਿੰਘ ਜਿਸ ਨੂੰ ਸਾਹ ਲੈਣ ਵਿੱਚ ਤਕਲੀਫ਼ ਆ ਰਹੀ ਸੀ ਪਰੰਤੂ ਉਸ ਦੇ ਰੋਗ ਦਾ ਪਤਾ ਨਹੀਂ ਚੱਲ ਰਿਹਾ ਸੀ ਅਤੇ ਉਸ ਵੱਲੋਂ ਜਦੋਂ ਪਲਵਿੰਦਰ ਸਿੰਘ ਮਰੀਜ਼ ਦੀ ਸੀਟੀ ਸਕੈਨ ਕਰਵਾਈ ਤਾਂ ਉਸ ਦੀ ਸਾਹ ਨਲੀ ਵਿੱਚ ਦੋ ਚਾਬੀਆਂ ਵੇਖੀਆਂ ਗਈਆਂ। ਡਾਕਟਰ ਪੰਨੂ ਨੇ ਕਿਹਾ ਕਿ ਇਸ ਉਪਰੰਤ ਮਰੀਜ਼ ਦੀ ਸਾਹ ਨਲੀ ਨੂੰ ਸੁੰਨ ਕਰ ਕੇ ਬਿਨਾਂ ਟੀਕਾ, ਬਿਨਾਂ ਦਰਦ ਅਤੇ ਬਿਨਾਂ ਆਪਰੇਸ਼ਨ ਦੂਰਬੀਨ ਰਾਹੀਂ ਸਾਹ ਨਾਲ ਹੀ ਵਿੱਚੋਂ ਦੋ ਚਾਬੀਆਂ ਕੱਢੀਆਂ ਗਈਆਂ। ਡਾਕਟਰ ਪੰਨੂ ਨੇ ਕਿਹਾ ਕਿ ਸਾਹ ਨਲੀ ਵਿੱਚੋਂ ਚਾਬੀਆਂ ਕੱਢਣ ਦੀ ਜ਼ਿਲਾ ਗੁਰਦਾਸਪੁਰ ਵਿੱਚ ਪਹਿਲਾਂ ਕੇਸ ਹੈ। ਇਸ ਮੌਕੇ ਤੇ ਮਰੀਜ਼ ਪਲਵਿੰਦਰ ਸਿੰਘ ਨੇ ਛਾਤੀ ਰੋਗਾਂ ਦੇ ਮਾਹਰ ਡਾਕਟਰ ਜੀਐਸ ਪੰਨੂ ਦਾ ਧੰਨਵਾਦ ਕੀਤਾ। ਡਾਕਟਰ ਪੰਨੂ ਨੇ ਕਿਹਾ ਕਿ ਚਾਬੀਆਂ ਕੱਢਣ ਉਪਰੰਤ ਮਰੀਜ਼ ਪੂਰੀ ਤਰ੍ਹਾਂ ਠੀਕ ਹੋਣ ਉਪਰੰਤ ਉਸ ਨੂੰ ਸੁੱਟੀ ਦੇ ਦਿੱਤੀ ਗਈ ਹੈ।

Related Post