Crime
0
ਤੇਜ਼ ਰਫ਼ਤਾਰ ਚਾਰ ਪਹੀਆ ਵਾਹਨ ਲਿਆ ਕੇ ਦੋ ਪਹੀਆ ਵਾਲਕ ਚਾਲਕ ਵਿਚ ਮਾਰਨ ਕਾਰਨ ਚਾਲਕ ਦੀ ਰੀਡ ਦੀ ਹੱਡੀ ਟੁੱਟੀ
- by Admin
- May 5, 2025
ਤੇਜ਼ ਰਫ਼ਤਾਰ ਚਾਰ ਪਹੀਆ ਵਾਹਨ ਲਿਆ ਕੇ ਦੋ ਪਹੀਆ ਵਾਲਕ ਚਾਲਕ ਵਿਚ ਮਾਰਨ ਕਾਰਨ ਚਾਲਕ ਦੀ ਰੀਡ ਦੀ ਹੱਡੀ ਟੁੱਟੀ ਨਾਭਾ, 5 ਮਈ : ਥਾਣਾ ਸਦਰ ਨਾਭਾ ਦੀ ਪੁਲਸ ਨੇ ਇਕ ਚਾਰ ਪਹੀਆ ਵਾਹਨ ਦੇ ਅਣਪਛਾਤੇ ਚਾਲਕ ਵਿਰੁੱਧ ਵੱਖ ਵੱਖ ਧਾਰਾਵਾਂ 281, 324 (4), 125 (ਏ, ਬੀ.) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਗੁਰਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਾਲੀਆ ਖੁਰਦ ਥਾਣਾ ਸਦਰ ਨਾਭਾ ਨੇ ਦੱਸਿਆ ਕਿ ਉਸਦੇ ਚਾਚੇ ਦੇ ਲੜਕੇ ਅੰਮ੍ਰਿਤਪਾਲ ਸਿੰਘ ਸਣੇ ਦੋ ਪਹੀਆ ਵਾਹਨ ਤੇ ਸਵਾਰ ਹੋ ਕੇ ਭੋੜੇ ਸੈਫਨ ਕੋਲ ਜਾ ਰਿਹਾ ਸੀ ਤਾਂ ਚਾਰ ਪਹੀਆ ਵਾਹਨ ਦੇ ਅਣਪਛਾਤੇ ਚਾਲਕ ਨੇ ਆਪਣੀ ਗੱਡੀ ਤੇਜ਼ ਰਫ਼ਤਾਰ ਤੇਲਾਪ੍ਰਵਾਹੀ ਨਾਲ ਲਿਆ ਕੇ ਅੰਮ੍ਰਿਤਪਾਲ ਸਿੰਘ ਉਨ੍ਹਾਂ ਵਿਚ ਮਾਰੀ, ਜਿਸ ਕਾਰਨ ਉਸਦੀ ਰੀੜ ਦੀ ਹੱਡੀ ਟੁੱਟ ਗਈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
