post

Jasbeer Singh

(Chief Editor)

Patiala News

ਮੁਲਾਜਮਾਂ ਨੇ ਦੇਸ਼ ਦੀ ਅਜ਼ਾਦ ਦੀ 78 ਵਰੇਗੰਢ ਤੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ

post-img

ਮੁਲਾਜਮਾਂ ਨੇ ਦੇਸ਼ ਦੀ ਅਜ਼ਾਦ ਦੀ 78 ਵਰੇਗੰਢ ਤੇ ਕੌਮੀ ਝੰਡੇ ਨੂੰ ਸਲਾਮੀ ਦਿੱਤੀ ਦੇਸ਼ 78 ਸਾਲਾਂ ਦੀ ਅਜ਼ਾਦੀ ਕਿਰਤੀਆਂ, ਦਲਿਤਾਂ, ਦੱਬੇ ਕੁੱਚਲੇ ਲੋਕਾਂ ਤੇ ਠੇਕੇ ਤੇ ਕੰਮ ਕਰ ਰਹੇ ਕਰਮੀਆਂ ਲਈ ਬੇ—ਮਾਇਨਾ ?? ਪਟਿਆਲਾ : 16 ਅਗਸਤ ( ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਤੇ ਪੈਨਸ਼ਨਰਜ਼ (1680) ਵੱਲੋਂ ਇੱਥੇ ਰਾਜਪੁਰਾ ਕਾਲੋਨੀ ਵਿਖੇ ਦੇਸ਼ ਦੀ 78 ਸਾਲਾਂ ਦੀ ਅਜ਼ਾਦੀ ਮੌਕੇ ਕੌਮੀ ਝੰਡਾ ਲਹਿਰਾਕੇ ਅਜ਼ਾਦੀ ਦੇ ਪ੍ਰਵਾਨਿਆ ਨੂੰ ਸਲਾਮ ਕੀਤਾ। ਇਸ ਮੌਕੇ ਤੇ ਮੁਲਾਜਮਾਂ ਦੇ ਪ੍ਰਮੁੱਖ ਆਗੂਆਂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਸਵਰਣ ਸਿੰਘ ਬੰਗਾ, ਗੁਰਦਰਸ਼ਨ ਸਿੰਘ, ਰਾਮ ਲਾਲ ਰਾਮਾ, ਮਾਧੋ ਰਾਹੀ, ਨਾਰੰਗ ਸਿੰਘ, ਰਾਮ ਪ੍ਰਸਾਦ ਸਹੋਤਾ ਆਦਿ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ 78 ਵਰੇ ਵਿੱਚ ਪ੍ਰਵੇਸ਼ ਕਰ ਗਈ ਹੈ। ਪ੍ਰੰਤੂ ਦੇਸ਼ ਦੇ ਕਿਰਤੀਆਂ, ਦਲਿਤਾਂ, ਦੱਬੇ ਕੁਚਲੇ ਲੋਕਾਂ ਅਤੇ ਲੰਮੇ ਸਮੇਂ ਤੋਂ ਠੇਕੇਦਾਰੀ ਪ੍ਰਥਾ ਦੀ ਮਾਰ ਝੂਲ ਰਹੇ ਕਰਮੀਆਂ, ਬੇ—ਰੋਜਗਾਰਾਂ ਤੇ ਸੰਘਰਸ਼ ਸੀਲ ਲੋਕਾਂ ਕਿਸਾਨੀ ਲਈ ਇਹ ਅਜ਼ਾਦੀ ਅੱਜ ਵੀ ਬੇ—ਮਾਇਨੇ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਪੰਜਾਬ ਦੇ ਮੁੱਖ ਮੰਤਰੀ ਤੇ ਮੰਤਰੀਆਂ ਦੇ ਸੰਬੋਧਨ ਬੇਮਾਇਨਾ ਰਹੇ ਤੇ ਕਿਸੇ ਦੇ ਸੰਬੋਧਨ ਵਿੱਚ ਉਕਤ ਵਰਗਾ ਲਈ ਇੱਕ ਵੀ ਸ਼ਬਦ ਨਹੀਂ ਕਿਹਾ ਗਿਆ ਤੇ ਨਾ ਹੀ ਕੋਈ ਰਾਹਤ ਦਿੱਤੀ ਗਈ ਹੈ। ਅੱਜ ਕੇਂਦਰੀ ਕਿਰਤੀਆਂ ਸਮੇਤ ਪੰਜਾਬ ਦੇ ਕਿਰਤੀ ਇਸ ਕਮਰਤੋੜ ਮਹਿੰਗਾਈ ਵਿੱਚ ਘੱਟੋ—ਘੱਟ ਉਜਰਤਾ ਤੋਂ ਵੀ ਘੱਟ ਉਜਰਤਾ ਲੈ ਰਹੇ ਹਨ, ਠੇਕੇਦਾਰੀ ਪ੍ਰਥਾ ਰਾਹੀਂ ਸਰਕਾਰਾਂ ਇਹਨਾਂ ਦੀ ਲੁੱਟ ਕਰਵਾ ਰਹੀ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਇਸ ਵਿੱਚ ਮੋਹਰੀਆਂ ਕਤਾਰਾਂ ਵਿੱਚ ਹੈ, ਜਿਸ ਤੇ ਅਗਸਤ 2023 ਵਿੱਚ ਸਕੂਲ ਸਿੱਖਿਆ ਵਿਭਾਗ ਵਿੱਚ ਇੱਕ ਸਰਕੂਲਰ ਜਾਰੀ ਕਰਕੇ ਦਲਿਤ ਸਮਾਜ ਦਾ ਭਾਰੀ ਆਰਥਿਕ ਸ਼ੋਸ਼ਣ ਕੀਤਾ ਤੇ ਇੱਕ ਸਕੂਲਾਂ ਵਿੱਚ 3000 ਰੁਪਏ ਤੇ ਸਫਾਈ ਕਾਮਾ ਤੇ 5000 ਰੁਪਏ ਤੇ ਚੌਕੀਦਾਰ ਰੱਖਣ ਦਾ ਫਰਮਾਨ ਜਾਰੀ ਕੀਤਾ ਹੋਇਆ ਹੈ, ਪਿਛਲੇ 10 ਸਾਲ ਤੋਂ ਪੰਜਾਬ ਵਿੱਚ ਘੱਟੋ—ਘੱਟ ਉਜਰਤਾ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਪੰਜਾਬ ਦੇ ਮੁਲਾਜਮਾਂ, ਪੈਨਸ਼ਨਰਾਂ, ਕੱਚੇ ਮੁਲਾਜਮਾਂ ਤੇ 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਬਹਾਲੀ ਦੇ ਨਾਓ ਤੇ ਥਾਂ—ਥਾਂ ਫਲੈਕ ਬੋਰਡ ਲਾ ਕੇ ਪੰਜਾਬ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਹਾਜਰ ਆਗੂਆਂ ਰਜਿੰਦਰ ਕੁਮਾਰ ਸਨੌਰ, ਬੰਸੀ ਲਾਲ, ਪ੍ਰੀਤਮ ਚੰਦ ਠਾਕੁਰ, ਮੋਧ ਨਾਥ, ਸ਼ਿਵ ਚਰਨ, ਇੰਦਰਪਾਲ ਵਾਲਿਆ, ਮੱਖਣ ਸਿੰਘ, ਲਖਵੀਰ ਸਿੰਘ, ਪ੍ਰਕਾਸ਼ ਲੁਬਾਣਾ, ਸੁਖਦੇਵ ਸਿੰਘ, ਹਰਬੰਸ ਸਿੰਘ, ਨਿਸ਼ਾ ਰਾਣੀ, ਜ਼ਸਪਾਲ ਸਿੰਘ, ਗੌਤਮ ਭਾਰਦਵਾਜ, ਜ਼ਸਵਿੰਦਰ ਸਿੰਘ, ਰਾਜੇਸ਼ ਗੋਲੂ, ਦਿਆ ਸ਼ੰਕਰ, ਸਤਿਨਰਾਇਣ ਗੋਨੀ, ਰਾਜੇਸ਼ ਕੁਮਾਰ, ਸ਼ਾਮਲ ਸਨ। ਇਸ ਮੌਕੇ ਮਿਤੀ 18 ਅਗਸਤ ਨੂੰ ਬਰਨਾਲਾ ਸਾਂਝੀ ਰੈਲੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ।

Related Post