
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮੇਲੇ ਵਿਚ ਸਕੱਤਰ ਸਿੰਘ ਤੇ ਰੇਡ ਮਾਰਦਿਆਂ ਕੀਤੀ ਕਾਰਵਾਈ
- by Jasbeer Singh
- July 5, 2024

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮੇਲੇ ਵਿਚ ਸਕੱਤਰ ਸਿੰਘ ਤੇ ਰੇਡ ਮਾਰਦਿਆਂ ਕੀਤੀ ਕਾਰਵਾਈ ਜਲੰਧਰ, 5 ਜੁਲਾਈ : ਕੇਂਦਰੀ ਜਾਂਚ ਏਜੰਸੀ ਈ. ਡੀ. ਨੇ ਅਜ ਤਰਨਤਾਰਨ ਦੇ ਸਕੱਤਰ ਸਿੰਘ ਤੇ ਮਨੀ ਲਾਂਡਰਿੰਗ ਮਾਮਲੇ ਵਿਚ ਰੇਡ ਕਰਕੇ ਉਸਨੂੰ ਗ੍ਰਿਫ਼ਤਾ ਕਰ ਲਿਆ ਹੈ।ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਪੁਲਿਸ ਅਤੇ ਐਨ. ਸੀ. ਬੀ. ਦੁਆਰਾ ਦਰਜ ਕੀਤੀ ਗਈ ਐਫ. ਆਈ. ਆਰ. ਦੇ ਅਧਾਰ `ਤੇ ਪੀ. ਐਮ. ਐਲ. ਏ. 2002 ਦੀਆਂ ਧਾਰਾਵਾਂ ਦੇ ਤਹਿਤ ਜਾਂਚ ਸ਼ੁਰੂ ਕੀਤੀ ਸੀ। ਇਸ ਤੋਂ ਪਹਿਲਾਂ ਮਨੀ ਲਾਂਡਰਿੰਗ ਐਕਟ, 2002 ਦੀ ਧਾਰਾ 17 ਤਹਿਤ 3 ਫਰਵਰੀ 2023 ਨੂੰ ਤਹਿਸੀਲ ਨੌਸ਼ਹਿਰਾ ਪੰਨੂਆਂ ਦੇ ਪਿੰਡ ਸ਼ੇਰੋਂ ਅਤੇ ਨੌਸ਼ਹਿਰਾ ਪੰਨੂਆਂ ਦੇ ਪਿੰਡ ਬੁੱਗਾ ਅਤੇ ਤਹਿਸੀਲ ਤਰਨਤਾਰਨ ਵਿਖੇ ਸਥਿਤ 10 ਟਿਕਾਣਿਆਂ `ਤੇ ਤਲਾਸ਼ੀ ਕਾਰਵਾਈ ਕੀਤੀ ਗਈ ਸੀ।