post

Jasbeer Singh

(Chief Editor)

Punjab

ਏਜੀਟੀ ਅਤੇ ਔਰੰਗਾਬਾਦ ਪੁਲਸ ਨੇ ਤੀਹਰੇ ਕਤਲ ਕਾਂਡ ਦੇ 7 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

post-img

ਏਜੀਟੀ ਅਤੇ ਔਰੰਗਾਬਾਦ ਪੁਲਸ ਨੇ ਤੀਹਰੇ ਕਤਲ ਕਾਂਡ ਦੇ 7 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ ਫਿਰੋਜ਼ਪੁਰ : ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਔਰੰਗਾਬਾਦ ਪੁਲਿਸ ਦੀ ਸਾਂਝੀ ਕਾਰਵਾਈ ਸਦਕਾ ਫਿਰੋਜ਼ਪੁਰ ਵਿੱਚ ਤੀਹਰੇ ਕਤਲ ਕਾਂਡ ਦੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਇਨ੍ਹਾਂ ਨੂੰ ਔਰੰਗਾਬਾਦ ਤੋਂ ਕਾਬੂ ਕੀਤਾ ਗਿਆ ਹੈ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਸੂਚਨਾ ਮਿਲੀ ਸੀ ਕਿ ਇਹ 7 ਮੁਲਜ਼ਮ ਔਰੰਗਾਬਾਦ ਵਿੱਚ ਲੁਕੇ ਹੋਏ ਹਨ। ਇਸ ਤੋਂ ਬਾਅਦ ਇਸ ਦੀ ਸੂਚਨਾ ਔਰੰਗਾਬਾਦ ਕ੍ਰਾਈਮ ਬ੍ਰਾਂਚ ਨੂੰ ਦਿੱਤੀ ਗਈ ਅਤੇ ਸਾਂਝੇ ਆਪ੍ਰੇਸ਼ਨ ਰਾਹੀਂ ਇਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੰਜਾਬ ਪੁਲਿਸ ਦੀ ਇੱਕ ਟੀਮ ਅੱਜ ਇਹਨਾਂ ਮੁਲਜ਼ਮਾਂ ਨੂੰ ਲੈਣ ਲਈ ਔਰੰਗਾਬਾਦ ਜਾਵੇਗੀ।ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਲਗਾਤਾਰ ਇਨ੍ਹਾਂ ਦਾ ਪਤਾ ਲਗਾ ਰਹੀ ਸੀ ਅਤੇ ਔਰੰਗਾਬਾਦ ਟੀਮ ਦੇ ਸੰਪਰਕ ਵਿੱਚ ਸੀ। ਇਸ ਦੌਰਾਨ ਪੁਲਿਸ ਨੂੰ ਵੱਡੀ ਸੂਚਨਾ ਮਿਲੀ ਕਿ ਇਹ ਸਾਰੇ ਇੱਕ ਪਿੰਡ ਤੋਂ ਐਮ.ਐਚ. ਨੰਬਰ ਵਾਲੀ ਇਨੋਵਾ ਕਾਰ ਵਿੱਚ ਜਾ ਰਹੇ ਸਨ। ਔਰੰਗਾਬਾਦ ਕ੍ਰਾਈਮ ਬ੍ਰਾਂਚ ਅਤੇ ਕਿਊਆਰਟੀ ਦੀ ਟੀਮ ਨੇ ਇਨ੍ਹਾਂ ਲੋਕਾਂ ਨੂੰ ਚਾਰੋਂ ਪਾਸਿਓਂ ਘੇਰ ਲਿਆ ਤੇ ਗ੍ਰਿਫ਼ਤਾਰ ਕਰ ਲਿਆ।ਦੱਸਣਯੋਗ ਹੈ ਕਿ ਮੰਗਲਵਾਰ ਨੂੰ ਹਮਲਾਵਰਾਂ ਨੇ ਗੋਲੀਆਂ ਚਲਾ ਕੇ 2 ਨੌਜਵਾਨਾਂ ਅਤੇ ਇੱਕ ਲੜਕੀ ਦਾ ਕਤਲ ਕਰ ਦਿੱਤੀ ਸੀ। ਘਟਨਾ ਦੇ ਸਮੇਂ ਕਾਰ `ਤੇ ਕਰੀਬ 23 ਗੋਲੀਆਂ ਦੇ ਨਿਸ਼ਾਨ ਸਨ। ਮੁਲਜ਼ਮਾਂ ਨੇ ਕਰੀਬ 100 ਗੋਲੀਆਂ ਚਲਾਈਆਂ, ਤਿੰਨਾਂ ਮ੍ਰਿਤਕਾਂ ਦੇ ਸਿਰ `ਤੇ ਗੋਲੀਆਂ ਮਾਰੀਆਂ ਗਈਆਂ ਸਨ। ਪੋਸਟਮਾਰਟਮ ਦੌਰਾਨ ਮ੍ਰਿਤਕ ਜਸਪ੍ਰੀਤ ਕੌਰ, ਦਿਲਦੀਪ ਸਿੰਘ ਅਤੇ ਅਕਾਸ਼ਦੀਪ ਦੀਆਂ ਲਾਸ਼ਾਂ `ਤੇ 50 ਦੇ ਕਰੀਬ ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਸਿਰ ਵਿੱਚ ਗੋਲੀ ਲੱਗਣ ਕਾਰਨ ਤਿੰਨਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗੋਲੀਆਂ 30 ਬੋਰ ਅਤੇ 32 ਬੋਰ ਦੇ ਪਿਸਤੌਲ ਤੋਂ ਚਲਾਈਆਂ ਗਈਆਂ ਸਨ।

Related Post