post

Jasbeer Singh

(Chief Editor)

Latest update

ਆਬਕਾਰੀ ਵਿਭਾਗ ਨੇ ਸ਼ਰਾਬ ਠੇਕੇਦਾਰ ਵਲੋਂ ਬੰਦ ਸ਼ਰਾਬ ਦੀ ਪੇਟੀ ਵੇਚਣ ਤੇ ਕੀਤੀ ਕਾਰਵਾਈ

post-img

ਆਬਕਾਰੀ ਵਿਭਾਗ ਨੇ ਸ਼ਰਾਬ ਠੇਕੇਦਾਰ ਵਲੋਂ ਬੰਦ ਸ਼ਰਾਬ ਦੀ ਪੇਟੀ ਵੇਚਣ ਤੇ ਕੀਤੀ ਕਾਰਵਾਈ ਲੁਧਿਆਣਾ : ਸ਼ਰਾਬ ਠੇਕੇਦਾਰਾਂ ਵੱਲੋਂ ਆਬਕਾਰੀ ਵਿਭਾਗ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੀਆਂ ਧੱਜੀਆਂ ਉੜਾਨ ਦੇ ਮਾਮਲੇ ਦਿਲ ਪਰ ਦਿਨ ਵਧਦੇ ਜਾ ਰਹੇ ਹਨ। ਸ਼ਰਾਬ ਦੇ ਠੇਕੇ `ਤੇ ਬੰਦ ਸ਼ਰਾਬ ਦੀ ਪੇਟੀ ਵੇਚਣ `ਤੇ ਆਬਕਾਰੀ ਵਿਭਾਗ ਵੱਲੋਂ ਪਾਬੰਦੀ ਲਗਾਈ ਗਈ ਹੈ ਪਰ ਇਸ ਦੇ ਬਾਵਜੂਦ ਵੀ ਕਈ ਸ਼ਰਾਬ ਦੇ ਠੇਕੇਦਾਰ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਛਿੱਕੇ ਤੇ ਟੰਗ ਕੇ ਸ਼ਰੇਆਮ ਧੱਜੀਆਂ ਉੜਾਉਂਦੇ ਨਜ਼ਰ ਆ ਰਹੇ ਹਨ ਤੇ ਆਬਕਾਰੀ ਵਿਭਾਗ ਵੱਲੋਂ ਵੀ ਸਮੇਂ-ਸਮੇਂ ਸਿਰ ਸ਼ਰਾਬ ਦੇ ਠੇਕੇਦਾਰਾਂ ਤੇ ਕਾਰਵਾਈ ਕਰਦੇ ਹੋਏ ਉਹਨਾਂ ਦੇ ਠੇਕੇ ਕਈ ਕਈ ਦਿਨਾਂ ਲਈ ਸੀਲ ਕੀਤੇ ਜਾ ਰਹੇ ਹਨ ਇਸੇ ਹੀ ਤਰ੍ਹਾਂ ਦਾ ਮਾਮਲਾ ਅੱਜ ਮਹਾਂਨਗਰ ਦੇ ਪੱਖੋਵਾਲ ਰੋਡ ਫੁੱਲਾਂਵਾਲ ਵਿਸ਼ਾਲ ਨਗਰ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਸ਼ਰਾਬ ਦੇ ਠੇਕੇ ਤੋਂ ਠੇਕੇਦਾਰਾਂ ਦੀ ਰਹਿਨੁਮਾਈ ਹੇਠ ਕਰਿੰਦਿਆਂ ਵੱਲੋਂ ਬੰਦ ਪੇਟੀ ਸੇਲ ਕਰ ਦਿੱਤੀ ਗਈ, ਜਿਸ ਤੋਂ ਬਾਅਦ ਸਿ਼਼ਕਾਇਤਕਰਤਾ ਵੱਲੋਂ ਇਸਦੀ ਜਾਣਕਾਰੀ ਆਬਕਾਰੀ ਵਿਭਾਗ ਨੂੰ ਦਿੱਤੀ ਮੌਕੇ ਤੇ ਪਹੁੰਚੀ ਆਬਕਾਰੀ ਟੀਮ ਦੇ ਇੰਸਪੈਕਟਰ ਹਰਸ਼ਵਿੰਦਰ ਨੇ ਇਸ ਮਾਮਲੇ ਨੂੰ ਮੌਕੇ ਤੇ ਆ ਕੇ ਦੇਖਿਆ ਅਤੇ ਪੇਟੀ ਖੋਲ ਕੇ ਬੋਤਲ ਤੇ ਲੱਗੇ ਹੋਲੋਗਰਾਮ ਨੂੰ ਸਕੈਨ ਕਰਕੇ ਇੱਕ ਨਾਮੀ ਠੇਕੇਦਾਰ ਦੇ ਠੇਕੇ ਤੋਂ ਵਿਕੀ ਹੋਈ ਪੇਟੀ ਪਾਈ ਜਾਣ ਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਉੱਥੇ ਹੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇਲਾਕੇ ਦੇ ਇੰਸਪੈਕਟਰ ਹਰਸ਼ਵਿੰਦਰ ਨੇ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਸੀ ਕਿ ਇੱਕ ਸ਼ਰਾਬ ਦੇ ਠੇਕੇਦਾਰ ਵੱਲੋਂ ਪੱਖੋਵਾਲ ਰੋਡ ਤੇ ਠੇਕੇ ਤੋਂ ਬੰਦ ਪੇਟੀ ਸੇਲ ਕੀਤੀ ਗਈ ਸੀ ਜੋ ਕਿ ਕਿਸੇ ਵਿਅਕਤੀ ਨੇ ਆਪਣੇ ਪੀਣ ਵਾਸਤੇ ਲਈ ਸੀ ਜੋ ਘਰ ਲਿਜਾ ਰਿਹਾ ਸੀ ਜਿਸ ਨੂੰ ਰੰਗੇ ਹੱਥੀ ਕਾਬੂ ਕਰਕੇ ਉਸ ਤੇ ਲੱਗੇ ਹੋਲੋਗਰਾਮ ਤੋਂ ਸ਼ਰਾਬ ਦੀ ਵਿਕਰੀ ਵਾਲੇ ਠੇਕੇ ਦਾ ਪਤਾ ਲਗਾਇਆ ਗਿਆ ਹੈ ਉਹਨਾਂ ਨੇ ਦੱਸਿਆ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਲਦ ਹੀ ਕਾਗਜ਼ੀ ਕਾਰਵਾਈ ਕਰਦਿਆਂ ਉਸ ਤੇ ਬਣਦੀ ਕਾਨੂੰਣਨ ਕਾਰਵਾਈ ਕੀਤੀ ਜਾਵੇ

Related Post