
ਕੱਟੜ ਹਿੰਦੂ ਅਕਾਲੀ ਆਗੂ ਨੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਨਾਲ ਫ਼ੋਟੋ ਕਰਵਾਉਣ ਤੋਂ ਵੱਟਿਆ ਟਾਲ਼ਾ
- by Aaksh News
- May 2, 2024

ਜਦੋਂ ਇਸ ਸਬੰਧੀ ਦਿਹਾਤੀ ਜ਼ਿਲ੍ਹਾ ਪ੍ਰਧਾਨ ਸੰਤ ਟੇਕ ਸਿੰਘ ਧਨੌਲਾ ਮੁਖੀ ਮਸਤੂਆਣਾ ਟਕਸਾਲ ਤੋਂ ਪੱਖ ਜਾਣਿਆ ਤਾਂ ਉਨ੍ਹਾਂ ਨੇ ਵੀ ਇਸ ਸਾਰੀ ਗੱਲ ਨੂੰ ਤਸਦੀਕ ਕਰਦਿਆਂ ਕਿਹਾ ਕਿ ਉਹ ਖ਼ੁਦ ਵੀ ਉਮੀਦਵਾਰ ਦੇ ਹੱਕ ’ਚ ਚੋਣ ਮੀਟਿੰਗਾਂ ਬਾਰੇ ਹਾਲੇ ਕੁਝ ਵੀ ਨਹੀਂ ਕਹਿ ਸਕਦੇ। ਜਦੋਂ ਉਨ੍ਹਾਂ ਨੂੰ ਜ਼ਿਲ੍ਹਾ ਪੱਧਰੀ ਹੋਈ ਬਰਨਾਲਾ ਵਿਖੇ ਰੈਲੀ ’ਚ ਗੈਰ-ਹਾਜ਼ਰੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸ ’ਤੇ ਵੀ ਚੁੱਪ ਵੱਟਦਿਆਂ ਵੀ ਇਹੋ ਜਵਾਬ ਫ਼ਿਰ ਦੇ ਦਿੱਤਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀਆਂ ਅਹੁਦੇਦਾਰੀਆਂ ਤੋਂ ਬਾਅਦ ਵੀ ਸੀਨੀਅਰ ਆਗੂ ਪਾਰਟੀ ਲਈ ਚੋਣ ਮੁਹਿੰਮ ਦਾ ਹਿੱਸਾ ਨਹੀਂ ਬਣ ਰਹੇ ਹਨ। ਜਦੋਂ ਉਨ੍ਹਾਂ ਨੂੰ ਮਨਾਉਣ ਤੇ ਨਾਲ ਤੋਰਣ ਲਈ ਪਾਰਟੀ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ਼ ਘਰੋਂ-ਘਰੀਂ ਜਾ ਰਹੇ ਹਨ ਤਾਂ ਇਹ ਕਹਾਵਤ ‘‘ਨੇੜੇ ਆਈ ਜੰਝ, ਵਿੰਨ੍ਹੋ ਕੁੜੀ ਦੇ ਕੰਨ’’ ਉਨ੍ਹਾਂ ’ਤੇ ਬਾਖ਼ੂਬੀ ਢੁੱਕਦੀ ਹੈ। ਹੋਇਆ ਇੰਝ ਕਿ ਹਿੰਦੂ ਭਾਈਚਾਰੇ ਦੀਆਂ ਪੰਜਾਬ ਪੱਧਰੀ ਕਈ ਜਥੇਬੰਦੀਆਂ ਦੇ ਆਗੂ ਨੂੰ ਮਨਾਉਣ ਲਈ ਜਦ ਜ਼ਿਲ੍ਹਾ ਪ੍ਰਧਾਨ ਦਿਹਾਤੀ ਸੰਤ ਟੇਕ ਸਿੰਘ ਧਨੌਲਾ ਤੇ ਹਲਕਾ ਇੰਚਾਰਜ ਭਦੌੜ ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀਂ ਘੰਟਿਆਬੱਧੀ ਉਨ੍ਹਾਂ ਦੇ ਘਰ ਨਿੱਜੀ ਮਿਲਣੀ ਦੌਰਾਨ ਉਸ ਸੀਨੀਅਰ ਹਿੰਦੂ ਅਕਾਲੀ ਨੂੰ ਪਾਰਟੀ ਵੱਲੋਂ ਬਣਦਾ ਮਾਣ-ਸਨਮਾਨ ਨਾ ਮਿਲਣ ’ਤੇ ਉਸਨੂੰ ਮਨਾ ਕੇ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੂੰਦਾ ਦੇ ਹੱਕ ’ਚ ਪ੍ਰਚਾਰ ਕਰਨ ਲਈ ਮਨਾਉਣ ਗਏ ਤਾਂ ਉਨ੍ਹਾਂ ਦੋ-ਟੁੱਕ ਗੱਲ ਕਹੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਤੇ ਉਸਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋਂ ਸਤਿਕਾਰ ਕਰਦੇ ਹਨ, ਪਰ ਜ਼ਿਲ੍ਹਾ ਪੱਧਰ ਤੇ ਹਲਕਾ ਭਦੌੜ ਦੀ ਨੁਮਾਇੰਦਗੀ ਕਰ ਰਹੇ ਪਾਰਟੀ ਆਗੂਆਂ ਤੋਂ ਨਿਰਾਸ਼ ਹਨ। ਉਹ ਆਉਣ ਵਾਲੇ ਦਿਨਾਂ ’ਚ ਆਪਣਾ ਕੋਈ ਸਿਆਸੀ ਫ਼ੈਸਲਾ ਲੈਣਗੇ। ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਵੱਲੋਂ ਸੱਦੇ ਗਏ ਮੀਡੀਆ ਨੂੰ ਵੀ ਉਸ ਕੱਟੜ ਹਿੰਦੂ ਅਕਾਲੀ ਆਗੂ ਨੇ ਤਸਵੀਰ ਲੈਣ ਤੋਂ ਮਨ੍ਹਾ ਕਰ ਦਿੱਤਾ। ਜਦੋਂ ਇਸ ਸਬੰਧੀ ਦਿਹਾਤੀ ਜ਼ਿਲ੍ਹਾ ਪ੍ਰਧਾਨ ਸੰਤ ਟੇਕ ਸਿੰਘ ਧਨੌਲਾ ਮੁਖੀ ਮਸਤੂਆਣਾ ਟਕਸਾਲ ਤੋਂ ਪੱਖ ਜਾਣਿਆ ਤਾਂ ਉਨ੍ਹਾਂ ਨੇ ਵੀ ਇਸ ਸਾਰੀ ਗੱਲ ਨੂੰ ਤਸਦੀਕ ਕਰਦਿਆਂ ਕਿਹਾ ਕਿ ਉਹ ਖ਼ੁਦ ਵੀ ਉਮੀਦਵਾਰ ਦੇ ਹੱਕ ’ਚ ਚੋਣ ਮੀਟਿੰਗਾਂ ਬਾਰੇ ਹਾਲੇ ਕੁਝ ਵੀ ਨਹੀਂ ਕਹਿ ਸਕਦੇ। ਜਦੋਂ ਉਨ੍ਹਾਂ ਨੂੰ ਜ਼ਿਲ੍ਹਾ ਪੱਧਰੀ ਹੋਈ ਬਰਨਾਲਾ ਵਿਖੇ ਰੈਲੀ ’ਚ ਗੈਰ-ਹਾਜ਼ਰੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸ ’ਤੇ ਵੀ ਚੁੱਪ ਵੱਟਦਿਆਂ ਵੀ ਇਹੋ ਜਵਾਬ ਫ਼ਿਰ ਦੇ ਦਿੱਤਾ। ਜਦ ਹਲਕਾ ਇੰਚਾਰਜ ਸੀਨੀਅਰ ਐਡਵੋਕੇਟ ਸਤਨਾਮ ਸਿੰਘ ਰਾਹੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਤਪਾ ਮੰਡੀ ਦੇ ਇਕ ਨਿਧੜੱਕ ਆਗੂ ਵੱਡੇ ਭਰਾ ਦੇ ਘਰ ਗਏ ਸਨ। ਪਾਰਟੀ ਪ੍ਰਤੀ ਉਨ੍ਹਾਂ ਦੀ ਜੋ ਵੀ ਨਾਰਾਜ਼ਗੀ ਹੈ, ਉਸਨੂੰ ਉਹ ਜਲਦੀ ਹੀ ਦੂਰ ਕਰਨਗੇ। ਉਨ੍ਹਾਂ ਇਸ ਗੱਲ ’ਤੇ ਵੀ ਮੋਹਰ ਲਗਾਈ ਕਿ ਪਿਛਲੇ ਦਿਨੀਂ ਪਾਰਟੀ ਵਲੋਂ ਕੁਝ ਗਲਤ ਫ਼ੈਸਲੇ ਲਏ ਗਏ ਹਨ, ਜਿਨ੍ਹਾਂ ਨੂੰ ਜਲਦੀ ਦਰੁਸਤ ਕਰਨ ਦੀ ਉਹ ਪਾਰਟੀ ਪ੍ਰਧਾਨ ਅੱਗੇ ਗੁਹਾਰ ਲਗਾਉਣਗੇ ਤੇ ਆਪਣੇ ਪਰਿਵਾਰਿਕ ਸਿਆਸੀ ਹਿੰਦੂ ਭਰਾਵਾਂ ਨੂੰ ਵੀ ਪਾਰਟੀ ’ਚ ਬਣਦਾ ਮਾਣ-ਸਨਮਾਨ ਦਿਵਾਕੇ ਇਹ ਲੋਕ ਸਭਾ ਚੋਣ ਹੀ ਨਹੀਂ, ਬਲਕਿ ਅਗਾਮੀ ਚੋਣ ’ਚ ਵੀ ਉਨ੍ਹਾਂ ਨੂੰ ਚੋਣ ਮੁਹਿੰਮ ਦਾ ਹਿੱਸਾ ਬਣਾਉਣਗੇ। ਉਸ ਕੱਟੜ ਹਿੰਦੂ ਨਿਧੜੱਕ ਆਗੂ ਵਲੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਨਾਲ ਤਸਵੀਰ ਨਾ ਖਿਚਵਾਉਣ ਦੀ ਗੱਲ ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਨੇ ਆਪਣੀ ਜੁਬਾਨੀ ਮੰਨੀ, ਜੋ ਹਲਕਾ ਭਦੌੜ ਹੀ ਨਹੀਂ, ਬਲਕਿ ਪੂਰੇ ਜ਼ਿਲ੍ਹੇ ਭਰ ’ਚ ਚੋਣ ਚਰਚਾ ਦਾ ਵਿਸ਼ਾ ਬਣਕੇ ਉਭਰ ਰਹੀ ਹੈ।