ਮਹਿਲਾ ਟੀਚਰ ਨੇ ਹੈੱਡ ਮਾਸਟਰ ਨੂੰ ਗਲਮੇ ਤੋਂ ਫੜ੍ਹਿਆ, ਕਿਹਾ-ਦੇਸੀ ਕੱਟਾ ਲੈ ਕੇ ਆਵਾਂਗੀ ਰਾਜਸਥਾਨ ਦੇ ਅਲਵਰ ਦੇ ਮਾਲਾਖੇੜਾ ਬਲਾਕ ਦੇ ਸਰਕਾਰੀ ਹਾਇਰ ਪ੍ਰਾਇਮਰੀ ਸਕੂਲ ਨੰਗਲੀ ਜੋਗਾ ਵਿਚ ਇਕ ਮਹਿਲਾ ਅਧਿਆਪਕ ਦੀ ਧੱਕੇਸ਼ਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਦੇ ਹੋਰ ਅਧਿਆਪਕ ਅਤੇ ਪਿੰਡ ਵਾਸੀ ਇਸ ਅਧਿਆਪਕ ਤੋਂ ਕਾਫੀ ਪਰੇਸ਼ਾਨ ਹਨ। ਅਧਿਆਪਕਾ ਮਮਤਾ ਮੀਨਾ ਸਕੂਲ ਵਿਚ ਹੰਗਾਮਾ ਕਰਦੀ ਰਹਿੰਦੀ ਹੈ। ਇਸ ਤੋਂ ਤੰਗ ਆ ਕੇ ਪਿੰਡ ਵਾਸੀਆਂ ਅਤੇ ਵਿਦਿਆਰਥੀਆਂ ਨੇ ਸ਼ਨੀਵਾਰ ਨੂੰ ਸਕੂਲ ਦੇ ਗੇਟ ਨੂੰ ਤਾਲਾ ਲਗਾ ਦਿੱਤਾ ਅਤੇ ਇਸ ਨੂੰ ਹਟਾਉਣ ਦੀ ਮੰਗ ਕੀਤੀ। ਸਾਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡੀਈਓ ਨੇਕੀਰਾਮ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ।
