
Sports
0
ਹਰੀਗੜ ਵਿਖੇ ਪਹਿਲਾ ਵਿਸ਼ਾਲ ਕੁਸ਼ਤੀ ਦੰਗਲ ਹੋਇਆ ਸ਼ਾਨੋ ਸ਼ੋਕਤ ਨਾਲ ਸਮਾਪਤ
- by Jasbeer Singh
- August 19, 2025

ਹਰੀਗੜ ਵਿਖੇ ਪਹਿਲਾ ਵਿਸ਼ਾਲ ਕੁਸ਼ਤੀ ਦੰਗਲ ਹੋਇਆ ਸ਼ਾਨੋ ਸ਼ੋਕਤ ਨਾਲ ਸਮਾਪਤ ਨਾਭਾ, 19 ਅਗਸਤ 2025 : ਨਾਭਾ ਹਲਕੇ ਦੇ ਪਿੰਡ ਹਰੀਗੜ ਵਿਖੇ ਗੂੰਗਾ ਭੈੜੀ ਮੇਲੇ ਮੌਕੇ ਬਾਬਾ ਰਵਿੰਦਰ ਨਾਥ ਤੇ ਗ੍ਰਾਮ ਪੰਚਾਇਤ ਵਲੋ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ ਜ਼ੋ ਅੱਜ ਸ਼ਾਨੋ-ਸ਼ੋਕਤ ਨਾਲ ਸਮਾਪਤ ਹੋਇਆ, ਜਿਸ ਨਾਮੀ ਪਹਿਲਵਾਨ ਅਪਣੇ ਜੋਹਰ ਦਿਖਾਏ ਤੇ ਝੰਡੀ ਦੀ ਕੁਸ਼ਤੀ ਅਮਨ ਰਾਇਆਲ ਨੇ ਜਿੱਤੀ ਉਪਰੰਤ ਸਾਰੇ ਜੇਤੂ ਭਲਵਾਨਾਂ ਨੂੰ ਵੱਡੇ ਇਨਾਮ ਦੇ ਕੇ ਸਨਮਾਨਤ ਗਿਆ।ਇਸ ਮੌਕੇ ਸਰਪੰਚ ਜਗਜੀਵਨ ਸਿੰਘ, ਕਰਮ ਸਿੰਘ ਮਾਨ, ਅਭੀਬਾਲੀ, ਲਖਵੀਰ ਸਿੰਘ, ਲਸ਼ਮਣ ਸਿੰਘ, ਸਲਮਾਨ ਨਾਭਾ, ਬਹਾਦਰ ਸਿੰਘ ਲੱਧਾਹੇੜੀ, ਅਮਨ ਗਲਵੱਟੀ, ਮੁਖਤਿਆਰ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਤੇ ਪ੍ਰਬੰਧਕਾ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀਆਂ ਨੇ ਅਨੰਦ ਮਾਣਿਆ।