
ਹਰ ਇੱਕ ਵਿਅਕਤੀ ਨੂੰ ਆਪਣੇ ਫੈਸਲੇ ਖੁਦ ਲੈਣ ਦਾ ਹੱਕ ਹੈ : ਖੱਟੜਾ
- by Jasbeer Singh
- August 19, 2025

ਹਰ ਇੱਕ ਵਿਅਕਤੀ ਨੂੰ ਆਪਣੇ ਫੈਸਲੇ ਖੁਦ ਲੈਣ ਦਾ ਹੱਕ ਹੈ : ਖੱਟੜਾ ਨਾਭਾ, 19 ਅਗਸਤ 2025 : ਅਜੋਕੇ ਸਮੇਂ ਵਿਚ ਹਰ ਵਿਅਕਤੀ ਨੂੰ ਆਪਣੀ ਜਿੰਦਗੀ ਜਿਉਣ ਤੇ ਜਿੰਦਗੀ ਵਿਚ ਕੀ ਕਰਨਾ ਹੈ ਕੀ ਨਹੀਂ ਦੇ ਸਬੰਧ ਵਿੱਚ ਫੈਸਲੇ ਆਪ ਲੈਣ ਦਾ ਅਧਿਕਾਰ ਹੈ ਜ਼ੋ ਵੀ ਕਿਸੇ ਨੂੰ ਚੰਗਾ ਲੱਗਦਾ ਹੈ ਉਹ ਓਹੀ ਕਰਦਾ ਹੈ। ਇਸ ਸਬੰਧੀ ਕੁਲਵੰਤ ਫਰਨੀਚਰ ਨਾਭਾ ਵਿਖੇ ਫੇਰੀ ਦੋਰਾਨ ਖੰਥਕ ਵਿਚਾਰਧਾਰਾ ਦੀ ਸ਼ਖ਼ਸੀਅਤ ਸਾਬਕਾ ਆਈ. ਜੀ. ਰਣਬੀਰ ਸਿੰਘ ਖੱਟੜਾ ਨੇ ਦੱਸਿਆ ਕਿ ਪਿਛਲੇ ਦਿਨੀ ਉਨ੍ਹਾਂ ਦੇ ਫਰਜ਼ੰਦ ਉੱਘੇ ਸਮਾਜ ਸੇਵੀ ਹਲਕਾ ਦਿਹਾਤੀ ਤੇ ਇੱਕ ਵਾਰ ਅਜ਼ਾਦ ਤੇ ਇੱਕ ਵਾਰ ਸ਼੍ਰੌਮਣੀ ਅਕਾਲੀ ਦਲ ਵਲੋਂ ਚੋਣ ਲੜੀ ਚੁੱਕੇ ਚੇਅਰਮੈਨ ਪਟਿਆਲਾ ਜਿਲੇ ਦੀ ਨਾਮੀ ਸਮਾਜ ਸੇਵੀ ਸੰਸਥਾ ਦੀ ਪਟਿਆਲਾ ਵੈਲਫੇਅਰ ਸੋਸਾਇਟੀ ਸਤਵੀਰ ਸਿੰਘ ਖੱਟੜਾ ਵਲੋਂ ਬੀ. ਜੇ. ਪੀ. ਪਾਰਟੀ ਵਿਚ ਸ਼ਮੁਲੀਅਤ ਕਰ ਲੈਣ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਰਵੀਰ ਸਿੰਘ ਖੱਟੜਾ ਨੇ ਜ਼ੋ ਫੈਸਲਾ ਲਿਆ ਹੈ ਸੋਚ ਸਮਝ ਕੇ ਹੀ ਲਿਆ ਹੋਵੇਗਾ ਕਿਉਂਕਿ ਉਹ ਹਮੇਸ਼ਾਂ ਇਨਸਾਨੀਅਤ, ਪੰਜਾਬ, ਪੰਜਾਬੀਅਤ ਤੇ ਕਿਸਾਨ ਮਜ਼ਦੂਰ ਏਕਤਾ ਤੇ ਉਸ ਦੇ ਉਜਵੱਲ ਭਵਿੱਖ ਦੇ ਹਾਮੀ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੇ ਭਰਾ ਪਰਮਜੀਤ ਸਿੰਘ ਸਹੋਲੀ ਪ੍ਰਧਾਨ ਅਕਾਲੀ ਦਲ ਸਤੰਤਰ, ਕੁਲਵੰਤ ਸਿੰਘ ਸਿਆਣ, ਹਰਬੰਸ ਸਿੰਘ ਖੱਟੜਾ, ਗੁਰਨੈਬ ਸਿੰਘ ਲੰਗੜੋਈ, ਸੁਰਜੀਤ ਸਿੰਘ ਤੇ ਹੋਰ ਸਾਥੀ ਹਾਜ਼ਰ ਸਨ।