post

Jasbeer Singh

(Chief Editor)

crime

ਲੜਕੀ ਦੇ ਪਰਿਵਾਰ ਵਲੋਂ ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਦਾ ਕੀਤਾ ਕਤਲ

post-img

ਲੜਕੀ ਦੇ ਪਰਿਵਾਰ ਵਲੋਂ ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਦਾ ਕੀਤਾ ਕਤਲ ਲਹਿਰਾਗਾਗਾ : ਇਲਾਕੇ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਨੇੜਲੇ ਪਿੰਡ ਭਾਈ ਕੀ ਪਿਸ਼ੌਰ ਵਿਚ ਇੱਕ ਲੜਕੀ ਨਾਲ ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਗੁਰਦੀਪ ਸਿੰਘ ਉਰਫ਼ ਘੋਗੜ (27 ਸਾਲ) ਨੂੰ ਲੜਕੀ ਦੇ ਪਰਿਵਾਰ ਵੱਲੋਂ ਅਣਖ਼ ਲਈ ਕਤਲ ਕਰ ਦਿੱਤਾ ਗਿਆ ਹੈ। ਲਹਿਰਾਗਾਗਾ ਪੁਲੀਸ ਦੇ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਮ੍ਰਿਤਕ ਦੇ ਭਰਾ ਮਨਜੀਤ ਸਿੰਘ ਪੁੱਤਰ ਹਰਨੈਬ ਸਿੰਘ ਉਰਫ ਨੈਬ ਪੁੱਤਰ ਗੁਰਦਿਆਲ ਸਿੰਘ ਵਾਸੀ ਭਾਈ ਕਿ ਪਿਸ਼ੌਰ ਦੇ ਬਿਆਨ ’ਤੇ ਕੇਸ ਦਰਜ ਕਰ ਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਭਰਾ ਮਨਜੀਤ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਨੇ ਕਰੀਬ 3 ਸਾਲ ਪਹਿਲਾਂ ਮੁਲਜ਼ਮ ਗੁਰਜੰਟ ਸਿੰਘ ਦੀ ਲੜਕੀ ਰਜਨੀ ਕੌਰ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ, ਜਿਸ ਕਾਰਨ ਰਜਨੀ ਕੌਰ ਦਾ ਪਰਿਵਾਰ ਮ੍ਰਿਤਕ ਗੁਰਦੀਪ ਸਿੰਘ ਘੋਗੜ ਤੋਂ ਨਾਰਾਜ਼ ਸੀ। ਲੰਘੀਂ ਸ਼ਾਮ ਮਨਜੀਤ ਸਿੰਘ ਸਮੇਤ ਆਪਣੇ ਭਰਾ ਗੁਰਦੀਪ ਸਿੰਘ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਭਾਈ ਕਿ ਪਿਸ਼ੌਰ ਠੇਕੇ ਤੋਂ ਸ਼ਰਾਬ ਲੈਣ ਆਏ ਸੀ ਤਾਂ ਠੇਕੇ ਕੋਲ ਗੁਰਜੰਟ ਸਿੰਘ ਬੈਠਾ ਸ਼ਰਾਬ ਪੀ ਰਿਹਾ ਸੀ ਅਤੇ ਉਸਦੇ ਨਾਲ ਦੋ/ਤਿੰਨ ਹੋਰ ਨਾਮਲੂਮ ਵਿਆਕਤੀ ਵੀ ਬੈਠੇ ਸੀ, ਜਿਨ੍ਹਾਂ ਦੇ ਹੱਥਾਂ ਵਿੱਚ ਮਾਰੂ ਹਥਿਆਰ ਸਨ। ਮੁਲਜ਼ਮ ਗੁਰਜੰਟ ਸਿੰਘ ਨੇ ਲਲਕਾਰੇ ਮਾਰਦਿਆਂ ਗੁਰਦੀਪ ਸਿੰਘ ਉਰਫ ਘੋਗੜ ਉਤੇ ਹਮਲਾ ਕਰ ਦਿੱਤਾ। ਉਸ ਨੇ ਗੁਰਦੀਪ ਦੇ ਸਿਰ ਵਿਚ ਕੁਹਾੜੀ ਮਾਰ ਦਿੱਤੀ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਵੀ ਕੀਤੀ। ਇਸ ਕਾਰਨ ਗੁਰਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲੀਸ ਨੇ ਜ਼ੇਰੇ-ਦਫ਼ਾ 103, 3 (5)191(3) ਬੀਐਨਐਸ ਗੁਰਜੰਟ ਸਿੰਘ ਵਾਸੀ ਭਾਈ ਕੀ ਪਿਸ਼ੌਰ ਸਮੇਤ ਨਾਮਾਲੂਮ ਦੋ/ਤਿੰਨ ਵਿਆਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Related Post