
ਕਲਕੱਤਾ ਵਿਖੇ ਲੇਡੀ ਡਾਕਟਰ ਨਾਲ ਹੋਏ ਗੈਂਗਰੇਪ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ :- ਗੁਰਨਾਮ ਘਨੌਰ
- by Jasbeer Singh
- August 21, 2024

ਕਲਕੱਤਾ ਵਿਖੇ ਲੇਡੀ ਡਾਕਟਰ ਨਾਲ ਹੋਏ ਗੈਂਗਰੇਪ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ :- ਗੁਰਨਾਮ ਘਨੌਰ ਘਨੌਰ, 21 ਅਗਸਤ : ਅੱਜ ਸੀਟੂ ਪੰਜਾਬ ਦੇ ਸੱਦੇ ਤੇ ਬੱਸ ਸਟੈਂਡ ਘਨੌਰ ਵਿਖੇ ਸੀਟੂ ਵਰਕਰਾਂ ਨੇ ਰੋਅ ਭਰਪੂਰ ਰੈਲੀ ਕੀਤੀ ਗਈ। ਜਿਸ ਵਿੱਚ ਕਲਕੱਤੇ ਦੇ ਹਸਪਤਾਲ ਵਿੱਚ ਰਾਤ ਦੀ ਡਿਊਟੀ ਦੌਰਾਨ ਜੁਨੀਅਰ ਡਾਕਟਰ ਨਾਲ ਗੈਂਗਰੇਪ ਕੀਤਾ ਗਿਆ ਤੇ ਉਸ ਨੂੰ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸੀਟੂ ਪੰਜਾਬ ਦੇ ਸਕੱਤਰ ਗੁਰਨਾਮ ਸਿੰਘ ਘਨੌਰ ਨੇ ਕਿਹਾ ਕਿ ਘਟਨਾ ਸਮੇਂ ਉਸ ਦੇ ਮਾਪਿਆਂ ਨੂੰ ਤਿੰਨ ਘੰਟੇ ਮਿਲਣ ਨਾ ਦੇਣਾ ਅਤਿ ਨਿੰਦਣਯੋਗ ਹੈ ਤੇ ਰੈਲੀ ਵਿੱਚ ਮੰਗ ਕੀਤੀ ਗਈ ਕਿ ਡਾਕਟਰ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤੇ ਜਿਹੜੇ ਵੀ ਪੁਲਿਸ ਅਫਸਰਾਂ, ਕਾਲਜ ਦੇ ਪ੍ਰਿੰਸੀਪਲ ਕਾਤਲਾਂ ਦੀ ਪੁਸ਼ਤਪਨਾਹੀ ਕਰ ਰਹੇ ਹਨ। ਉਨ੍ਹਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਕਿਰਪਾਲ ਸਿੰਘ ਬਘੌਰਾ, ਦੇਵ ਸਿੰਘ ਫੌਜੀ, ਜਰਨੈਲ ਸਿੰਘ ਘਨੌਰ, ਹਰਪ੍ਰੀਤ ਸਿੰਘ ਅਲੰਮਦੀਪੁਰ, ਛੋਟੀ ਰੋਸ਼ਨੀ, ਮੂਰਤੀ, ਗਰੀਬਦਾਸ ਅਤੇ ਨਿੱਕਾ ਸਿੰਘ ਨੇ ਵੀ ਸੰਬੋਧਨ ਕੀਤਾ।