post

Admin

(Chief Editor)

National

ਇੱਛਾ ਮੌਤ ਪਾਉਣ ਵਾਲੇ ਹਰੀਸ਼ ਰਾਣਾ ਦਾ ਕੀਤਾ ਗਿਆ ਅੰਤਿਮ ਸਸਕਾਰ

post-img

ਇੱਛਾ ਮੌਤ ਪਾਉਣ ਵਾਲੇ ਹਰੀਸ਼ ਰਾਣਾ ਦਾ ਕੀਤਾ ਗਿਆ ਅੰਤਿਮ ਸਸਕਾਰ ਨਵੀਂ ਦਿੱਲੀ, 25 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਸ਼ਮਸ਼ਾਨਘਾਟ ਵਿਖੇ ਅੱਜ ਇੱਛਾ ਮੌਤ ਪਾਉਣ ਵਾਲੇ ਗਾਜੀਆਬਾਦ ਵਾਸੀ ਹਰੀਸ਼ ਰਾਣਾ ਦਾ ਅੰਤਿਮ ਸਸਕਾਰ ਕੀਤਾ ਗਿਆ। ਕਿਸ ਨੇ ਦਿੱਤੀ ਚਿਤਾ ਨੂੰ ਅਗਨੀ ਮਿਲੀ ਜਾਣਕਾਰੀ ਅਨੁਸਾਰ ਜਿਸ ਹਰੀਸ਼ ਰਾਣਾ ਨੂੰ ਉਸਦੀ ਸਿਹਤ ਵਿਚ ਕਿਸੇ ਵੀ ਤਰ੍ਹਾਂ ਤੋਂ ਕਈ ਸਾਲਾਂ ਤੋਂ ਸੁਧਾਰ ਨਾ ਹੋਣ ਦੇ ਚਲਦਿਆਂ ਸੁਪਰੀਮ ਕੋਰਟ ਦੇ ਹੁਕਮਾਂ ਤੇ ਇੱਛਾ ਮੌਤ ਦੇ ਦਿੱਤੀ ਗਈ ਸੀ ਦਾ ਅੱਜ ਦਿੱਲੀ ਦੀ ਗ੍ਰੀਨ ਪਾਰਕ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਹਰੀਸ਼ ਰਾਣਾ ਦੀ ਚਿਤਾ ਨੂੰ ਅਗਨੀ ਉਸਦੇ ਭਰਾ ਆਸ਼ੀਸ਼ ਰਾਣਾ ਵਲੋਂ ਦਿੱਤੀ ਗਈ । ਇਸ ਤੋਂ ਪਹਿਲਾਂ ਹਰੀਸ਼ ਦੀ ਦੇਹ ਨੂੰ ਸ਼ਮਸ਼ਾਨਘਾਟ ਲਿਆਂਦਾ ਗਿਆ । ਉਸ ਦੇ ਪਿਤਾ ਅਸ਼ੋਕ ਰਾਣਾ (62) ਨੇ ਆਪਣੇ ਪੁੱਤਰ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ । ਰੋਂਦੇ ਹੋਏ ਪਿਤਾ ਨੇ ਭੀੜ ਦੇ ਸਾਹਮਣੇ ਆਪਣੇ ਹੱਥ ਜੋੜ ਕੇ ਕਿਹਾ ਕਿ ਕੋਈ ਨਾ ਰੋਵੇ । ਪੁੱਤਰ ਸ਼ਾਂਤੀ ਨਾਲ ਜਾਵੇ । ਪੁੱਤ ਹੁਣ ਜਿੱਥੇ ਵੀ ਜਨਮ ਲਵੇ, ਉਸ ਨੂੰ ਰੱਬ ਦਾ ਅਸ਼ੀਰਵਾਦ ਮਿਲੇ ।

Related Post

Instagram