
ਦੇਸ਼ ਦੇ ਮਰਹੂਮ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੇ ਜਮੀਨ ਤੋਂ ਉੱਠ ਕੇ ਆਕਾਸ਼ ਦੀਆਂ ਉਚਾਈਆਂ ਤੱਕ ਦੇਸ਼ ਦਾ ਮਾਣ ਸਨ
- by Jasbeer Singh
- October 15, 2024

ਦੇਸ਼ ਦੇ ਮਰਹੂਮ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੇ ਜਮੀਨ ਤੋਂ ਉੱਠ ਕੇ ਆਕਾਸ਼ ਦੀਆਂ ਉਚਾਈਆਂ ਤੱਕ ਦੇਸ਼ ਦਾ ਮਾਣ ਸਨਮਾਨ ਕਾਇਮ ਕੀਤਾ : ਪ੍ਰੋ. ਬਡੂੰਗਰ ਪਟਿਆਲਾ, 15 ਅਕਤੂਬਰ : ਦੇਸ਼ ਦੇ ਮਰਹੂਮ ਅਤੇ ਤਤਕਾਲੀਨ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਇੱਕ ਅਤੀ ਗਰੀਬ ਗਰੀਬੀ ਪਰਿਵਾਰ ਵਿੱਚੋਂ ਉੱਠ ਕੇ ਆਪਣਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਰੁਸ਼ਨਾਇਆ ਜਿਸ ਤੋਂ ਅੱਜ ਦੀ ਨੌਜਵਾਨ ਪੀੜੀ ਨੂੰ ਸਬਕ ਸਿੱਖਣ ਦੀ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਦਿ ਮਿਜ਼ਾਇਲ ਮੈਨ ਆਫ ਇੰਡੀਆ ਅਤੇ ਪੀਪਲਜ਼ ਪ੍ਰੇਜੀਡੇਂਟ ਨਾਲ ਜਾਣੇ ਜਾਂਦੇ "ਅਵੁਰ ਪਕੀਰ ਜੈਨੁਲਾਬਦੀਨ ਅਬਦੁਲ ਕਲਾਮ" ਦਾ ਜਨਮ 15 ਅਕਤੂਬਰ 1931ਨੂੰ ਹੋਇਆ ਜੋ ਇੱਕ ਮਹਾਨ ਭਾਰਤੀ ਇੰਜੀਨੀਅਰ ਤੇ ਵਿਗਿਆਨੀ ਸਨ ਤੇ ਉਨ੍ਹਾਂ ਨੇ ਭਾਰਤ ਦੇ 11ਵੇਂ ਰਾਸ਼ਟਰਪਤੀ ਬਣਕੇ ਆਪਣੀਆਂ ਬਹੁਮੂਲੀਆਂ ਸੇਵਾਵਾਂ ਦੇਸ਼ ਨੂੰ ਅਰਪਤ ਕੀਤੀਆਂ । ਉਹਨਾਂ ਕਿਹਾ ਕਿ ਅਬਦੁੱਲ ਕਲਾਮ ਭਾਰਤ ਦੇ ਪਹਿਲੇ ਗੈਰ-ਸਿਆਸੀ ਰਾਸ਼ਟਰਪਤੀ ਸਨ, ਜਿਨ੍ਹਾਂ ਨੂੰ ਤਕਨਾਲੋਜੀ ਅਤੇ ਵਿਗਿਆਨ ਵਿੱਚ ਵਿਸ਼ੇਸ਼ ਯੋਗਦਾਨ ਅਦਾ ਕਰਨ ਕਾਰਨ ਇਹ ਅਹੁਦਾ ਮਿਲਿਆ ਸੀ। ਉਨ੍ਹਾਂ ਕਿਹਾ ਕਿ ਡਾ. ਅਬਦੁਲ ਕਲਾਮ ਨੇ 1974 ਵਿੱਚ ਭਾਰਤ ਦਾ ਪਹਿਲਾ ਐਟਮੀ ਤਜਰਬਾ ਕੀਤਾ, ਜਿਸਦੇ ਸਬੱਬ ਵਜੋਂ ਉਹਨਾਂ ਨੂੰ ਮਿਜ਼ਾਈਲ ਮੈਨ ਕਿਹਾ ਜਾਂਦਾ ਹੈ । ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਉਹਨਾਂ ਦੀ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕਾਲ ਸਮੇਂ ਡਾਕਟਰ ਅਬਦੁਲ ਕਲਾਮ ਬਤੌਰ ਦੇਸ਼ ਦੇ ਰਾਸ਼ਟਰਪਤੀ ਸਿਫਤੀ ਦੇ ਘਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਪਣੀ ਪਤਨੀ ਸਮੇਤ ਨਤਮਸਤਕ ਹੋਏ ਸਨ ਅਤੇ ਉਹਨਾਂ ਕਿਹਾ ਕਿ ਅੱਜ ਗੁਰੂ ਰਾਮਦਾਸ ਦੀ ਨਗਰੀ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਇੰਜ ਲੱਗਦਾ ਜਿਵੇਂ ਆਤਮਾ ਵਿੱਚ ਪਰਮਾਤਮਾ ਪ੍ਰਵੇਸ਼ ਕਰ ਗਿਆ । ਉਨ੍ਹਾਂ ਕਿਹਾ ਕਿ ਡਾ. ਕਲਾਮ ਨੇ ਜਮੀਨ ਤੋਂ ਉੱਠ ਕੇ ਆਕਾਸ਼ ਦੀਆਂ ਉਚਾਈਆਂ ਤੱਕ ਪਹੁੰਚ ਕੇ ਦੇਸ਼ ਦਾ ਮਾਣ ਸਨਮਾਨ ਕਾਇਮ ਕੀਤਾ ਤੇ ਜਿੰਨਾ ਨੂੰ ਦੁਨੀਆ ਵਿੱਚ ਸਭ ਤੋਂ ਉੱਦਮ ਵਿਅਕਤੀ ਸਮਝਿਆ ਗਿਆ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਡਾ. ਅਬਦੁਲ ਕਲਾਮ ਦੇ ਉਦਮੀ ਜੀਵਨ ਤੋਂ ਸਬਕ ਲੈਣਾ ਚਾਹੀਦਾ ।
Related Post
Popular News
Hot Categories
Subscribe To Our Newsletter
No spam, notifications only about new products, updates.