

ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕੱਤਰਤਾ ਹੋਈ ਪਟਿਆਲਾ, 25 ਅਕਤੂਬਰ : ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕੱਤਰਤਾ ਮਹਿਕਮਾ ਸਿੰਚਾਈ ਵਿਭਾਗ ਦੇ ਦਫਤਰ ਵਿਖੇ ਹੋਈ । ਮੁਲਾਜਮਾ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆ ਸੂਬਾਈ ਪ੍ਰਧਾਨ ਸ. ਹਰੀ ਸਿੰਘ ਟੌਹੜਾ ਨੇ ਪੰਜਾਬ ਸਰਕਾਰ ਨੂੰ ਜੌਰ ਦੇ ਕੇ ਆਖਿਆ ਕਿ ਕੇਦਰ ਸਰਕਾਰ ਅਤੇ ਗੁਆਢੀ ਸਰਕਾਰਾਂ ਨੇ ਆਪਣੇ ਮੁਲਾਜਮਾ ਨੂੰ ਡੀ.ਏ. 53% ਦੇ ਦਿੱਤਾ ਹੈ ਅਤੇ ਨਾਲ ਹੀ ਬਣਦਾ ਏਰੀਅਰ ਵੀ ਦੇ ਦਿੱਤਾ ਹੈ। ਪਰੰਤੂ ਪੰਜਾਬ ਸਰਕਾਰ ਡੀ.ਏ ਦੇਣ ਦਾ ਨਾਂ ਨਹੀਂ ਲੈ ਰਹੀ ਸਰਕਾਰ ਦਿਵਾਲੀ ਤੋਂ ਪਹਿਲਾ ਮੁਲਾਜਮਾ ਨੂੰ ਡੀ.ਏ ਦੀ ਕਿਸ਼ਤ ਨਗਦ ਰੂਪ ਵਿੱਚ ਦੇਵੇ। ਸਰਕਾਰ ਵੱਲੋਂ ਜੋ ਅਨਾਮਲੀ ਕਮੇਟੀ ਦਾ ਗਠਨ ਕੀਤਾ ਹੈ ਅਨਾਮਲੀ ਕਮੇਟੀ ਗ੍ਰੇਡਾ ਦੀਆਂ ਤਰੁੱਟੀਆਂ ਨੂੰ ਦੂਰ ਕਰੇ । ਦਿਹਾੜੀਦਾਰ, ਵਰਕਚਾਰਜ ਅਤੇ ਠੇਕੇਦਾਰ ਪ੍ਰਣਾਲੀ ਤੇ ਲੱਗੇ ਕਰਮਚਾਰੀਆਂ ਲੰਬੇ ਸਮੇ ਤੋਂ ਸੇਵਾਵਾ ਨਿਭਾ ਰਹੇ ਹਨ ਉਨ੍ਹਾਂ ਕਰਮਚਾਰੀਆਂ ਨੂੰ ਰੈਗੂਲਰ ਕਰੇ। ਸਰਕਾਰ ਪੁਨਰਗਠਨ ਦਾ ਬਹਾਨਾ ਬਣਾ ਕੇ ਵਿਭਾਗ ਵਿੱਚ ਆਸਾਮੀਆਂ ਨੂੰ ਖਤਮ ਕਰ ਰਹੀ ਹੈ। ਉਨ੍ਹਾਂ ਆਸਾਮੀਆਂ ਨੂੰ ਮੁੜ ਬਹਾਲ ਕਰਵਾਇਆ ਜਾਵੇ । ਇਸ ਤੋਂ ਇਲਾਵਾ ਇਕੱਤਰਤਾ ਵਿੱਚ ਕੁਲਬੀਰ ਸਿੰਘ ਸੈਦਖੇੜੀ, ਰਾਕੇਸ਼ ਬਾਤਿਸ ਪ੍ਰਧਾਨ , ਰਾਮਾ ਗਰਗ, ਬੰਤ ਸਿੰਘ ਪ੍ਰਧਾਨ, ਮਲਕੀਤ ਸਿੰਘ ਪੰਜੋਲੀ, ਨਰੇਸ਼ ਲੱਖੋਮਾਜਰਾ, ਲਖਬੀਰ ਸਿੰਘ ਲੱਖਾ ਆਦਿ ਆਗੂ ਸ਼ਾਮਿਲ ਹੋਏ ।