
ਬਿਜਲੀ ਵਿਭਾਗ ਦੇ ਮੈਸੇਜ ਨੇ ਬਿਜਲੀ ਖਪਤਕਾਰ ਦੇ 4 ਕਰੋੜ ਦੇ ਬਿੱਲ ਦਾ ਮੈਸੇਜ ਭੇਜ ਉਡਾਏ ਹੋਸ਼
- by Jasbeer Singh
- July 19, 2024

ਬਿਜਲੀ ਵਿਭਾਗ ਦੇ ਮੈਸੇਜ ਨੇ ਬਿਜਲੀ ਖਪਤਕਾਰ ਦੇ 4 ਕਰੋੜ ਦੇ ਬਿੱਲ ਦਾ ਮੈਸੇਜ ਭੇਜ ਉਡਾਏ ਹੋਸ਼ ਦਿੱਲੀ : ਭਾਰਤ ਦੀ ਰਾਜਧਾਨੀ ਦਿੱਲੀ ਵਿਚ ਬਿਜਲੀ ਵਿਭਾਗ ਵਲੋਂ ਸਮੇਂ ਸਮੇਂ ਤੇ ਕੀਤੇ ਜਾਂਦੇ ਤਰ੍ਹਾਂ ਤਰ੍ਹਾਂ ਦੇ ਕਾਰਨਾਮਿਆਂ ਦੇ ਚਲਦਿਆਂ ਇਕ ਵਾਰ ਫਿਰ ਇਕ ਵਿਅਕਤੀ ਨੂੰ ਉਸਦੇ ਘਰ ਦਾ ਤਿੰਨ ਮਹੀਨਿਆਂ ਦਾ ਬਿਜਲੀ ਬਿੱਲ 4 ਕਰੋੜ ਤੋਂ ਵੀ ਵਧ ਦਾ ਭੇਜ ਦਿੱਤਾ, ਜਿਸ ਨਾਲ ਉਸ ਵਿਅਕਤੀ ਨੂੰ ਫੋਨ ਤੇ ਆਏ ਮੈਸੇਜ ਨੂੰ ਦੇਖ ਕੇ ਹੀ ਹੋਸ਼ ਉਡ ਗਏ। ਉਪਰੋਕਤ ਹੋਏ ਕਾਰਨਾਮੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਬਿਜਲੀ ਵੰਡ ਕੰਪਨੀ ਨੇ ਜਿੰਮੇਦਾਰ ਮੀਟਰ ਰੀਡਿੰਗ ਨੂੰ ਦੱਸਿਆ ਤੇ ਜੋ ਮੈਸੇਜ ਭੇਜਣ ਦੀ ਗਲਤੀ ਹੋਈ ਹੈ ਨੂੰ ਸੁਧਾਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ।