post

Jasbeer Singh

(Chief Editor)

Punjab

ਬਿਜਲੀ ਮੰਤਰੀ ਨੇ ਅਚਨਚੇਤ ਕੀਤੀ ਪੀ. ਐਸ. ਪੀ. ਐਲ. ਦੇ ਚੀਫ ਇੰਜੀਨੀਅਰ ਬਾਰਡਰ ਜੋਨ ਦਫਤਰ ਦੀ ਚੈਕਿੰਗ

post-img

ਬਿਜਲੀ ਮੰਤਰੀ ਨੇ ਅਚਨਚੇਤ ਕੀਤੀ ਪੀ. ਐਸ. ਪੀ. ਐਲ. ਦੇ ਚੀਫ ਇੰਜੀਨੀਅਰ ਬਾਰਡਰ ਜੋਨ ਦਫਤਰ ਦੀ ਚੈਕਿੰਗ ਅੰਮ੍ਰਿਤਸਰ : ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਸਥਾਨਕ ਪੀ ਐਸ ਪੀ ਸੀ ਐਲ ਦੇ ਚੀਫ ਇੰਜੀਨੀਅਰ ਬਾਰਡਰ ਜੋਨ ਦਫਤਰ ਦੀ ਚੈਕਿੰਗ ਕੀਤੀ ਅਤੇ ਉੱਥੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਚੈੱਕ ਕਰਦੇ ਹੋਏ ਕੰਮ ਕਰਵਾਉਣ ਆਏ ਖਪਤਕਾਰਾਂ ਨਾਲ ਵੀ ਗੱਲਬਾਤ ਕੀਤੀ।ਉਹਨਾਂ ਲੋਕਾਂ ਦੇ ਕੋਲੋਂ ਵਿਭਾਗ ਦੇ ਕੰਮ ਕਾਜ ਬਾਰੇ ਵੀ ਵਿਚਾਰਾਂ ਲਈਆਂ ਅਤੇ ਉਨਾਂ ਦੀ ਗੱਲਬਾਤ ਨੂੰ ਸੁਣਿਆ। ਇਸ ਮੌਕੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਨੂੰ ਵੀ ਗਊ ਨਾਲ ਸੁਣਿਆ ਅਤੇ ਗਰਮੀ ਦੇ ਸੀਜਨ ਵਿੱਚ ਬਿਜਲੀ ਵਿਭਾਗ ਵੱਲੋਂ ਵਿਖਾਈ ਗਈ ਬੇਹਤਰ ਕਾਰਗੁਜ਼ਾਰੀ ਲਈ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਵਾਰ ਰਿਕਾਰਡ ਸਪਲਾਈ ਵਿਭਾਗ ਨੇ ਨਿਰਵਿਘਨ ਦਿੱਤੀ ਹੈ। ਬਿਜਲੀ ਮੰਤਰੀ ਨੇ ਦੱਸਿਆ ਕਿ ਇਸ ਸਾਲ ਪੀਐਸਪੀਸੀਐਲ ਨੇ 16 ਜੁਲਾਈ ਨੂੰ ਇਕ ਦਿਨ ਵਿੱਚ 3626 ਲੱਖ ਯੂਨਿਟ ਦੀ ਰਿਕਾਰਡ ਉੱਚ ਬਿਜਲੀ ਮੰਗ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਹੈ। ਉਨਾਂ ਦੱਸਿਆ ਕਿ ਮਾਨਸੂਨ ਦੇ ਬਾਵਜੂਦ ਨਮੀ ਵਾਲੀਆਂ ਸਥਿਤੀਆਂ ਅਤੇ ਘਰ ਮੀਂਹ ਕਾਰਨ ਰਾਜ ਵਿੱਚ ਬਿਜਲੀ ਦੇ ਮੰਗ ਵਿੱਚ ਭਾਰੀ ਵਾਧਾ ਹੋਇਆ ਸੀ ਪਰ ਬਿਜਲੀ ਵਿਭਾਗ ਦੀ ਯੋਜਨਾਬੰਦੀ ਅਤੇ ਕੁਸ਼ਲ ਸਰੋਤ ਪ੍ਰੰਬਧਨ ਦਾ ਨਤੀਜਾ ਹੈ ਕਿ ਬਿਜਲੀ ਦੀ ਮੰਗ ਨੂੰ ਪੂਰਾ ਕੀਤਾ ਗਿਆ ਹੈ।

Related Post