post

Jasbeer Singh

(Chief Editor)

National

ਗ੍ਰਹਿ ਮੰਤਰਾਲਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ `ਚ ਕੀਤਾ ਪੰਜ ਨਵੇਂ ਜਿਲ੍ਹੇ ਬਣਾਉਣ ਦਾ ਐਲਾਨ

post-img

ਗ੍ਰਹਿ ਮੰਤਰਾਲਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ `ਚ ਕੀਤਾ ਪੰਜ ਨਵੇਂ ਜਿਲ੍ਹੇ ਬਣਾਉਣ ਦਾ ਐਲਾਨ ਨਵੀਂ ਦਿੱਲੀ : ਗ੍ਰਹਿ ਮੰਤਰਾਲਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ `ਚ 5 ਨਵੇਂ ਜਿਲ੍ਹੇ ਬਣਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ਦਾ ਨਾਂ ਜਾਂਸਕਰ, ਦਰਾਸ, ਸ਼ਾਮ, ਨੁਬਰਾ ਅਤੇ ਚਾਂਗਥਾਂਗ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ `ਐਕਸ` `ਤੇ ਇਕ ਪੋਸਟ ਸ਼ੇਅਰ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਲੱਦਾਖ ਦੇ ਲੋਕਾਂ ਨੂੰ ਜ਼ਮੀਨੀ ਪੱਧਰ `ਤੇ ਇਸ ਦਾ ਲਾਭ ਮਿਲੇਗਾ। ਮੋਦੀ ਸਰਕਾਰ ਲੱਦਾਖ ਦੇ ਲੋਕਾਂ ਲਈ ਮੌਕਾ ਪੈਦਾ ਕਰਨ ਲਈ ਵਚਨਬੱਧ ਹੈ। ਦੱਸਣਯੋਗ ਹੈ ਕਿ ਭਾਰਤ ਸਰਕਾਰ ਵਲੋਂ 5 ਅਗਸਤ 2019 ਦੀ ਧਾਰਾ 370 ਦੀਆਂ ਤਾਕਤਾਂ ਨੂੰ ਖ਼ਤਮ ਕਰਨ ਤੋਂ ਬਾਅਦ ਜੰਮੂ ਕਸ਼ਮੀਰ ਅਤੇ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦਿੱਤਾ ਸੀ। ਇਸ ਤੋਂ ਬਾਅਦ 31 ਅਕਤੂਬਰ ਤੋਂ ਜੰਮੂ ਕਸ਼ਮੀਰ ਅਤੇ ਲੱਦਾਖ 2 ਵੱਖ-ਵੱਖ ਰਾਜ ਬਣ ਗਏ। ਇਸ ਦੇ ਨਾਲ ਰਾਜ `ਚ ਸੰਸਦ ਦੇ ਬਣੇ ਕਈ ਕਾਨੂੰਨ ਲਾਗੂ ਹੋ ਗਏ। ਇਸ ਦੇ ਅਧੀਨ ਜੰਮੂ ਕਸ਼ਮੀਰ `ਚ ਵਿਧਾਨ ਸਭਾ ਹੋਵੇਗੀ ਅਤੇ ਲੱਦਾਖ ਕੇਂਦਰ ਸਾਸ਼ਿਤ ਪ੍ਰਦੇਸ਼ ਹੈ।

Related Post