National
0
ਫੁੱਟਪਾਥ ‘ਤੇ ਸੁੱਤੇ ਪੰਜ ਵਿਅਕਤੀਆਂ ’ਤੇ ਟਰੱਕ ਚੜਨ ਨਾਲ ਤਿੰਨ ਦੀ ਮੌਤ
- by Jasbeer Singh
- August 26, 2024
ਫੁੱਟਪਾਥ ‘ਤੇ ਸੁੱਤੇ ਪੰਜ ਵਿਅਕਤੀਆਂ ’ਤੇ ਟਰੱਕ ਚੜਨ ਨਾਲ ਤਿੰਨ ਦੀ ਮੌਤ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਉੱਤਰ-ਪੂਰਬੀ ਦੇ ਸ਼ਾਸਤਰੀ ਪਾਰਕ ਇਲਾਕੇ ਵਿਚ ਅੱਜ ਤੜਕੇ ਟਰੱਕ ਫੁੱਟਪਾਥ ‘ਤੇ ਸੁੱਤੇ ਪੰਜ ਵਿਅਕਤੀਆਂ ’ਤੇ ਚੜ੍ਹ ਗਿਆ, ਜਿਸ ਕਾਰਨ ਤਿੰਨ ਦੀ ਮੌਤ ਹੋ ਗਈ। ਘਟਨਾ ਤੜਕੇ ਸਾਢੇ ਪੰਜ ਵਜੇ ਹੋਈ। ਇਹ ਸਾਰੇ ਲੋਕ ਬੇਘਰ ਸਨ ਤੇ ਫੁੱਟਪਾਥ ‘ਤੇ ਸੌਂ ਰਹੇ ਸਨ। ਪੀੜਤਾਂ ਨੂੰ ਜਗ ਪ੍ਰਵੇਸ਼ ਚੰਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਤਿੰਨ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦੋਂ ਕਿ ਦੋ ਜ਼ਖ਼ਮੀਆਂ ਨੂੰ ਜੀਟੀਬੀ ਹਸਪਤਾਲ ਰੈਫਰ ਕਰ ਦਿੱਤਾ ਗਿਆ। ਟਰੱਕ ਡਰਾਈਵਰ ਨੂੰ ਫੜਨ ਲਈ ਟੀਮ ਬਣਾਈ ਗਈ ਹੈ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ।
