July 9, 2024 06:04:58
post

Jasbeer Singh

(Chief Editor)

crime

ਸੱਸ ਨੇ ਹੀ ਕਰਵਾਇਆ ਕਿਰਚ ਮਾਰਨ ਦੇ ਚਲਦਿਆਂ ਜਵਾਈ ਤੇ ਕੇਸ ਦਰਜ

post-img

ਸੱਸ ਨੇ ਹੀ ਕਰਵਾਇਆ ਕਿਰਚ ਮਾਰਨ ਦੇ ਚਲਦਿਆਂ ਜਵਾਈ ਤੇ ਕੇਸ ਦਰਜ ਪਾਤੜਾਂ, 5 ਜੁਲਾਈ () : ਥਾਣਾ ਪਾਤੜਾਂ ਦੀ ਪੁਲਸ ਨੇ ਸਿ਼ਕਾਇਤਕਰਤਾ ਪਰਮਜੀਤ ਕੌਰ ਪਤਨੀ ਜਰਨੈਲ ਸਿੰਘ ਵਾਸੀ ਚੁਨਾਗਰਾ ਰੋਡ ਪਾਤੜਾਂ ਦੀ ਸਿ਼ਕਾਇਤ ਦੇ ਆਧਾਰ ਤੇ ਸੁਖਪਾਲ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿਡ ਬੱਛੋਆਣਾ ਥਾਣਾ ਸਦਰ ਬੁੱਢਲਾਡਾ ਜਿ਼ਲਾ ਮਾਨਸਾ ਵਿਰੁੱਧ ਧਾਰਾ 333, 118 (1) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਸਿ਼ਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਸੁਖਪਾਲ ਸਿੰਘ ਜੋ ਕਿ ਉਨ੍ਹਾਂ ਦਾ ਜਵਾਈ ਹੀ ਹੈ ਦੇ ਨਾਲ ਖਰਚੇ ਸਬੰਧੀ ਕੇਸ ਅਦਾਲਤ ਵਿਚ ਚੱਲ ਵੀ ਰਿਹਾਹੈ ਨੇ 3 ਜੁਲਾਈ ਨੂੰ ਉਸਦੇ ਘਰਅੰਦਰ ਦਾਖਲ ਹੋ ਕੇ ਉਸਦੇ ਕਿਰਚ ਨਾਲ ਹਮਲਾ ਕੀਤਾ ਤੇ ਜਦੋਂ ਉਸਦੇ ਪਤੀ ਨੇ ਰੋਕਣ ਦੀ ਕੋਸਿ਼ਸ਼ ਕੀਤੀ ਤਾਂ ਉਸਦੇ ਹੱਥ ਤੇ ਸੱਟ ਲੱਗੀ ਤੇ ਉਸਦੇ ਲੜਕੇ ਮੋਹਪ੍ਰੀਤ ਸਿੰਘ ਦੇ ਢਿੱਡ ਵਿਚ ਕਿਰਚ ਵੱਜੀ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post