

ਪੰਜਾਬ ਦੀ ਅਮੀਰ ਵਿਰਾਸਤ ਨਾਲ ਹੀ ਜੁੜਿਆ ਹੈ ਪੰਜਾਬੀ ਜੁੱਤੀ ਦਾ ਨਾਮ । ਪੰਜਾਬੀ ਜੁੱਤੀ ਰਾਜੇ-ਮਹਾਰਾਜਿਆਂ ਦੀ ਪਹਿਲੀ ਪਸੰਦ ਹੁੰਦੀ ਸੀ ਅਤੇ ਇੱਕ ਦੌਰ ਵੇਲੇ ਲੋਕ ਅਕਸਰ ਇਸ ਨੂੰ ਪਾਉਣਾ ਪਸੰਦ ਕਰਦੇ ਸਨ ਅਤੇ ਗੱਭਰੂ ਨੌਜਵਾਨ ਜਦ ਇਸ ਨੂੰ ਪਾ ਕੇ ਘਰਾਂ ‘ਚੋਂ ਨਿਕਲਦੇ ਸਨ ਤਾਂ ਉਹਨਾਂ ਦੀ ਦਿੱਖ ਆਪਣੇ ਆਪ ਦੇ ਵਿੱਚ ਖਿੱਚਦਾ ਕੇਂਦਰ ਬਣਦੀ ਸੀ।ਪੰਜਾਬ ਆਪਣੀ ਪੰਜਾਬੀਅਤ ਦੇ ਸਦਕਾ ਜਾਣਿਆ ਜਾਂਦਾ ਹੈ ਅਤੇ ਇਸ ਸੂਬੇ ਦੀ ਅਮੀਦ ਵਿਰਾਸਤ ਆਪਣੇ ਆਪ ਦੇ ਵਿੱਚ ਵਿਲੱਖਣ ਹੈ ਜੋ ਕਿ ਦੇਸ਼-ਦੁਨੀਆਂ ਦੇ ਲੋਕਾਂ ਨੂੰ ਵੀ ਆਪਣੇ ਵੱਲ ਖਿੱਚਦੀ ਹੋਈ ਵਿਖਾਈ ਦਿੰਦੀ ਹੈ । ਪੰਜਾਬ ਦੀ ਅਮੀਰ ਵਿਰਾਸਤ ਨਾਲ ਹੀ ਜੁੜਿਆ ਹੈ ਪੰਜਾਬੀ ਜੁੱਤੀ ਦਾ ਨਾਮ । ਪੰਜਾਬੀ ਜੁੱਤੀ ਰਾਜੇ-ਮਹਾਰਾਜਿਆਂ ਦੀ ਪਹਿਲੀ ਪਸੰਦ ਹੁੰਦੀ ਸੀ ਅਤੇ ਇੱਕ ਦੌਰ ਵੇਲੇ ਲੋਕ ਅਕਸਰ ਇਸ ਨੂੰ ਪਾਉਣਾ ਪਸੰਦ ਕਰਦੇ ਸਨ ਅਤੇ ਗੱਭਰੂ ਨੌਜਵਾਨ ਜਦ ਇਸ ਨੂੰ ਪਾ ਕੇ ਘਰਾਂ ‘ਚੋਂ ਨਿਕਲਦੇ ਸਨ ਤਾਂ ਉਹਨਾਂ ਦੀ ਦਿੱਖ ਆਪਣੇ ਆਪ ਦੇ ਵਿੱਚ ਖਿੱਚਦਾ ਕੇਂਦਰ ਬਣਦੀ ਸੀ। ਬਦਲਦੇ ਸਮੇਂ ਨਾਲ ਲੋਕਾਂ ਨੇ ਨਾਮੀ ਬਰਾਂਡਾਂ ਦੇ ਬੂਟ ਆਦਿ ਪਾਉਣੇ ਸ਼ੁਰੂ ਕਰ ਦਿੱਤੇ ਪਰ ਹੁਣ ਦੇ ਸਮੇਂ ਦੇ ਵਿੱਚ ਵੀ ਇਸ ਵਿਰਾਸਤੀ ਅਤੇ ਸੱਭਿਅਕ ਪਹਿਰੇਵੇ ਦੀ ਪਹਿਚਾਣ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਰਾਜ ਕਰੀ ਬੈਠੀ ਹੈ ।ਅੰਮ੍ਰਿਤਸਰ ਦੇ ਵਿੱਚ ਅੱਜ ਵੀ ਪੰਜਾਬੀ ਜੁੱਤੀ ਦੀ ਵਿਕਰੀ ਵੱਡੇ ਪੱਧਰ ‘ਤੇ ਹੁੰਦੀ ਹੈ ਅਤੇ ਇਸ ਸ਼ਹਿਰ ਵਿਖੇ ਆਉਣ ਵਾਲੇ ਸੈਲਾਨੀਆਂ ਦੇ ਮਨਾਂ ਨੂੰ ਇਹ ਬਹੁਤ ਹੀ ਪਾਉਂਦੀ ਹੈ ਅਤੇ ਲੋਕ ਅਕਸਰ ਇਸ ਦੀ ਖਰੀਦਦਾਰੀ ਵੀ ਕਰਦੇ ਹਨ । ਗੱਲਬਾਤ ਕਰਦਿਆਂ ਅੰਮ੍ਰਿਤਸਰ ਤੋਂ ਵਿਕਰੇਤਾ ਪੰਕਜ ਢਿੰਗਰਾ ਨੇ ਦੱਸਿਆ ਕਿ ਬਦਲਦੇ ਸਮੇਂ ਦੇ ਨਾਲ-ਨਾਲ ਨੌਜਵਾਨਾਂ ਦਾ ਰੂਝਾਨ ਪੰਜਾਬੀ ਜੁੱਤੀ ਵੱਲ ਵੱਧਦਾ ਹੋਇਆ ਵਿਖਾਈ ਦਿੰਦਾ ਹੈ । ਉਹਨਾਂ ਕਿਹਾ ਕਿ ਲੋਕ ਅਕਸਰ ਵਿਆਹ-ਸ਼ਾਦੀ ਆਦਿ ਖੁਸ਼ੀ ਦੇ ਸਮਾਗਮਾਂ ‘ਤੇ ਪੰਜਾਬੀ ਜੁੱਤੀ ਨੂੰ ਪਾਉਣਾ ਪਸੰਦ ਕਰਦੇ ਹਨ ਅਤੇ ਮਾਰਕਿਟ ਵਿੱਚ ਬੱਚਿਆਂ,ਮਹਿਲਾਵਾਂ, ਮਰਦਾਂ ਆਦਿ ਹਰੇਕ ਵਰਗ ਦੇ ਲੋਕਾਂ ਲਈ ਖਾਸ ਪੰਜਾਬੀ ਜੁੱਤੀਆਂ ਆਈਆਂ ਹਨ । ਉਹਨਾਂ ਦੱਸਿਆ ਕਿ ਇਹਨਾਂ ਪੰਜਾਬੀ ਜੁੱਤੀਆਂ ਨੂੰ ਤਿਆਰ ਕਰਨ ਵਿੱਚ ਕਾਰੀਗਰ ਬਹੁਤ ਹੀ ਬਰੀਕੀ ਦੇ ਨਾਲ ਕੰਮ ਕਰਦੇ ਹਨ ਅਤੇ ਖਾਸ ਕਰਕੇ ਇਹਨਾਂ ਜੁੱਤੀਆਂ ਦੇ ਉੱਤੇ ਜੋ ਕਢਾਈ ਕੀਤੀ ਜਾਂਦੀ ਹੈ ਉਹ ਮੁਸਲਿਮ ਕਾਰੀਗਰਾਂ ਦੇ ਵੱਲੋਂ ਕੀਤੀ ਜਾਂਦੀ ਹੈ ਜੋ ਕਿ ਸਰਹੱਦ ਪਾਰ ਪਾਕਿਸਤਾਨ ਵਿਖੇ ਰਹਿੰਦੇ ਹਨ । ਵਿਕਰੇਤਾ ਨੇ ਦੱਸਿਆ ਕਿ ਪਾਕਿਸਤਾਨ ਤੋਂ ਦੁੱਬਈ ਦੇ ਰਾਹੀਂ ਭਾਰਤ ਵਿਖੇ ਇਹ ਪੰਜਾਬੀ ਜੁੱਤੀਆਂ ਪਹੁੰਚਦੀਆਂ ਹਨ ਅਤੇ ਖਾਸ ਕਰਕੇ ਪਾਕਿਸਤਾਨੀ ਜੁੱਤੀਆਂ ਦੀ ਮੰਗ ਮਾਰਕਿਟ ਵਿੱਚ ਵਧੇਰੇ ਨਜ਼ਰ ਆਉਂਦੀ ਹੈ । ਉਹਨਾਂ ਦੱਸਿਆ ਕਿ ਪਾਕਿਸਤਾਨੀ ਜੁੱਤੀਆਂ ਦੀ ਕੀਮਤ 12 ਤੋਂ 13 ਹਜ਼ਾਰ ਤੱਕ ਹੈ ਅਤੇ ਲੋਕ ਅਕਸਰ ਇਹਨਾਂ ਜੁੱਤੀਆਂ ਨੂੰ ਪਾਉਣਾ ਪਸੰਦ ਕਰਦੇ ਹਨ ।ਉਹਨਾਂ ਦੱਸਿਆ ਕਿ ਮਾਰਕਿਟ ਵਿੱਚ 5-7 ਕਿਸਮਾਂ ਵਿੱਚ ਇਹ ਪੰਜਾਬੀ ਜੁੱਤੀਆਂ ਤਿਆਰ ਹੁੰਦੀਆਂ ਹਨ । ਉਨ੍ਹਾਂ ਦੱਸਿਆ ਕਿ ਇੱਕ ਪੰਜਾਬੀ ਜੁੱਤੀ ਨੂੰ ਤਿਆਰ ਕਰਨ ਵਿੱਚ ਕੜਾਈ ਦੇ ਕਾਰੀਗਰ ਤੋਂ ਲੈ ਕੇ ਚਮੜੇ ਆਦਿ ਦੇ ਕਾਰੀਗਰ ਤੱਕ ਅਨੇਕਾਂ ਹੀ ਲੋਕਾਂ ਦਾ ਇਸ ਨਾਲ ਢਿੱਡ ਜੁੜਿਆ ਹੁੰਦਾ ਹੈ ਅਤੇ ਕਾਫੀ ਮਿਹਨਤ ਸਦਕਾ ਇਸ ਨੂੰ ਹੱਥੀਂ ਤਿਆਰ ਕੀਤਾ ਜਾਂਦਾ ਹੈ। ਦੁਕਾਨ ‘ਤੇ ਪਹੁੰਚੇ ਗਾਹਕਾਂ ਨੇ ਕਿਹਾ ਕਿ ਚਾਹੇ ਅੱਜ ਦੁਨੀਆ ਫੈਸ਼ਨ ਵਲ ਵੱਧਦੀ ਹੋਈ ਵਿਖਾਈ ਦਿੰਦੀ ਹੈ ਪਰ ਇਹ ਸਾਡੇ ਵਿਰਸੇ ਦੀਆਂ ਉਹ ਵਡਮੁੱਲੀਆਂ ਚੀਜ਼ਾਂ ਹਨ ਜਿਸ ਦੀ ਛਾਪ ਕਦੇ ਵੀ ਮਿਟ ਨਹੀਂ ਸਕੇਗੀ । ਉਹਨਾਂ ਕਿਹਾ ਕਿ ਅਸੀਂ ਵੀ ਅੱਜ ਦੇ ਤੌਰ ਤਰੀਕਿਆਂ ਨੂੰ ਅਪਣਾਉਂਦੇ ਹਾਂ ਪਰ ਇਹਨਾਂ ਵਿਰਾਸਤੀ ਚੀਜ਼ਾਂ ਦੀ ਮਹਿਕ ਮਨ ਨੂੰ ਖੁਸ਼ ਕਰ ਦਿੰਦੀ ਹੈ ਅਤੇ ਚਾਹੇ ਕੋਈ ਵੀ ਖੁਸ਼ੀ ਦਾ ਸਮਾਗਮ ਹੋਵੇ ਅਸੀਂ ਅਕਸਰ ਇਹਨਾਂ ਪੰਜਾਬੀ ਜੁੱਤੀਆਂ ਨੂੰ ਪਾ ਕੇ ਹੀ ਉਸ ਦਾ ਆਨੰਦ ਲੈਂਦੇ ਹਾਂ।ਉਹਨਾਂ ਕਿਹਾ ਕਿ ਇਹ ਦੁਕਾਨ ਵੱਖ-ਵੱਖ ਸੋਹਣੀਆਂ ਪੰਜਾਬੀ ਜੁੱਤੀਆਂ ਨਾਲ ਭਰੀ ਪਈ ਹੈ ਅਤੇ ਸਾਡਾ ਦਿਲ ਕਰਦਾ ਹੈ ਕਿ ਅਸੀਂ ਵੱਧ ਤੋਂ ਵੱਧ ਖਰੀਦ ਕਰ ਸਕੀਏ ਅਤੇ ਹੁਣ ਵੀ ਅਸੀਂ 8 ਤੋਂ 10 ਜੋੜੀਆਂ ਪੰਜਾਬੀ ਜੁੱਤੀਆਂ ਦੀਆਂ ਇੱਥੋਂ ਲੈ ਕੇ ਜਾ ਰਹੇ ਹਾਂ ਅਤੇ ਹੋਰਨਾਂ ਨੂੰ ਵੀ ਇਹੀ ਕਹਿੰਦੇ ਹਾਂ ਕਿ ਉਹ ਵੀ ਆਪਣੇ ਵਿਰਸੇ ਨਾਲ ਜੁੜਨ । ਉੱਥੇ ਹੀ ਜੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹਨਾਂ ਵਿਰਾਸਤੀ ਚੀਜ਼ਾਂ ਦੇ ਨਾਲ ਨਹੀਂ ਜੋੜਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵਿਰਾਸਤੀ ਚੀਜ਼ਾਂ ਦੀ ਛਾਪ ਸਮੇਂ ਨਾਲ ਘੱਟਦੀ ਜਾਏਗੀ ਅਤੇ ਲੋਕ ਅਜਿਹੀਆਂ ਖੂਬਸੂਰਤ ਚੀਜ਼ਾਂ ਦੇ ਇਤਿਹਾਸ ਤੋਂ ਵਾਂਝ ਹੀ ਰਹਿ ਜਾਣਗੇ ।
Related Post
Popular News
Hot Categories
Subscribe To Our Newsletter
No spam, notifications only about new products, updates.