post

Jasbeer Singh

(Chief Editor)

Punjab

ਪਟਿਆਲਾ ਦੇ ਡੋਮੀਨਿਕ ਪੀਜ਼ਾ 'ਤੇ ਬਾਲਾਂ ਦੀ ਸ਼ਿਕਾਇਤ ਤੇ ਮਾਲਕ ਨੇ ਕੈਮਰੇ ਚ ਦਿਖਾਈ ਸੱਚਾਈ....

post-img

ਪਟਿਆਲਾ : ਖ਼ਬਰ ਹੈ ਪਟਿਆਲਾ ਤੋਂ ਲਗਾਤਾਰ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਜਾਂ ਫੋਟੋ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਜਿਸ ਦੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਕੁਝ ਨਾ ਕੁਝ ਮੱਖੀਆਂ ਮੱਛਰ ਜਾਂ ਬਾਲ ਨਿਕਲਦੇ ਨਜ਼ਰ ਆਉਂਦੇ ਨੇ ਅਜਿਹਾ ਇੱਕ ਮਾਮਲਾ ਪਟਿਆਲਾ ਦੇ ਤ੍ਰਿਪੜੀ ਏਰੀਏ ਦੇ ਵਿੱਚ ਪੈਂਦੇ ਡੋਮਿਨਿਕ ਪੀਜ਼ਾ ਸੈਂਟਰ ਦਾ ਸਾਹਮਣੇ ਆਇਆ ਜਿੱਥੇ ਇੱਕ ਕਸਟਮਰ ਵੱਲੋਂ ਇਹ ਆਰੋਪ ਲਗਾਏ ਗਏ ਨੇ ਕਿ ਉਹਨਾਂ ਦੇ ਪੀਜ਼ੇ ਦੇ ਵਿੱਚ ਵਾਲ ਨਿਕਲਿਆ ਜਿਸ ਤੋਂ ਬਾਅਦ ਡੋਮਿਨਿਕ ਪੀਜ਼ਾ ਦੇ ਮਾਲਕ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਸੀਸੀਟੀਵੀ ਕੈਮਰੇ ਵੀ ਦਿਖਾਏ ਜਿਸ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਉਹ ਨੌਜਵਾਨ ਬੈਠੇ ਨੇ ਤੇ ਪੀਜ਼ਾ ਖਾ ਰਹੇ ਨੇ ਤੇ ਦੂਜੇ ਪਾਸੇ ਉਸਨੇ ਇਸ ਗੱਲ ਤੋਂ ਵੀ ਪੜਦਾ ਚੱਕਿਆ ਕਿ ਜੋ ਵਾਲ ਦੀ ਗੱਲ ਚੱਲ ਰਹੀ ਹੈ ਕਿ ਪੀਜ਼ੇ ਦੇ ਵਿੱਚ ਬਾਲ ਨਿਕਲਿਆ ਉਹ ਕਹਿੰਦਾ ਜੇਕਰ ਕਿਸੇ ਚੀਜ਼ ਨੂੰ ਆਪਾਂ 400 ਡਿਗਰੀ ਤੇ ਉਬਾਲਾਂਗੇ ਤਾਂ ਉਹ ਵਾਲ ਤਾਂ ਕੀ ਕੁਛ ਵੀ ਨਹੀਂ ਬਚੇਗਾ ਫਿਰ ਇਹ ਵਾਲ ਕਿਵੇਂ ਆ ਸਕਦਾ ਹੈ ਉਸਨੇ ਸਫਾਈ ਦਿੰਦਿਆਂ ਕਿਹਾ ਕਿ ਸਾਫ ਸੁਥਰੀ ਤਰੀਕੇ ਦੇ ਨਾਲ ਇੱਥੇ ਪੀਜ਼ਾ ਬਣਾਇਆ ਜਾਂਦਾ ਹੈ ਸਾਡੇ ਜੋ ਕਰਮਚਾਰੀ ਨੇ ਜਾਂ ਜੋ ਕੰਮ ਕਰਦੇ ਨੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਦੇ ਬਕਾਇਦਾ ਕੈਪਸ ਪਾ ਕੇ ਐਪਰਨ ਪਾ ਕੇ ਕੰਮ ਕੀਤਾ ਜਾਂਦਾ ਹੈ ਤਾਂ ਇਹ ਸਾਨੂੰ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸਾਡੇ ਵੱਲੋਂ ਪੀਜ਼ਾ ਜਾਂ ਹੋਰ ਸਮਾਨ ਬਣਾਇਆ ਜਾਂਦਾ ਹੈ ਉਸ ਨੂੰ ਬੜੇ ਸਾਫ ਸੁਥਰੇ ਢੰਗ ਨਾਲ ਬਣਾਇਆ ਜਾਂਦਾ ਹੈ ਤੇ ਸਰਵ ਕੀਤਾ ਜਾਂਦਾ ਹੈ।

Related Post